ਲੰਬੀ ਹੇਕ ਵਾਲੀ ਤੇ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਬੇਟੀ ਲਾਚੀ ਬਾਵਾ ਦਾ ਦਿਹਾਂਤ

Legendary Punjabi Folk Singer Gurmeet Bawa Daughter Lachi Bawa passes away
ਲੰਬੀ ਹੇਕ ਵਾਲੀ ਤੇ ਉੱਘੀ ਲੋਕ ਗਾਇਕਾਗੁਰਮੀਤ ਬਾਵਾ ਦੀ ਬੇਟੀ ਲਾਚੀ ਬਾਵਾਦਾ ਦਿਹਾਂਤ

ਲੰਬੀ ਹੇਕ ਵਾਲੀ ਤੇ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਬੇਟੀ ਲਾਚੀ ਬਾਵਾ ਦਾ ਦਿਹਾਂਤ:ਅੰਮ੍ਰਿਤਸਰ : ਲੰਬੀ ਹੇਕ ਵਾਲੀ ਤੇ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਵੱਡੀ ਬੇਟੀ ਤੇ ਉੱਘੀ ਗਾਇਕਾ ਲਾਚੀ ਬਾਵਾ ਦਾ ਅੱਜ ਦਿਹਾਂਤ ਹੋ ਗਿਆ ਹੈ। ਗਾਇਕਾ ਲਾਚੀ ਬਾਵਾ ਪਿਛਲੇ ਕੁਝ ਦਿਨਾਂ ਤੋਂ ਇਕ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਅੱਜ ਦੇਰ ਰਾਤ ਉਹਨਾਂ ਨੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ‘ਚ ਅੰਤਿਮ ਸਾਹ ਲਏ ਸਨ। Legendary Punjabi Folk Singer Gurmeet Bawa Daughter Lachi Bawa passes away

ਮਿਲੀ ਜਾਣਕਾਰੀ ਅਨੁਸਾਰ ਅੱਜ ਉਸ ਦਾ ਅੰਤਿਮ ਸਸਕਾਰ ਸ੍ਰੀ ਦੁਰਗਿਆਨਾ ਮੰਦਰ ਨੇੜੇ ਸਥਿਤ ਸ਼ਿਵ ਪੁਰੀ ਵਿਖੇ ਕੀਤਾ ਗਿਆ ਹੈ। ਇਸ ਮੌਕੇ ‘ਤੇ ਰੰਗਮੰਚ ਅਤੇ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਹਸਤੀਆਂ ਨੇ ਲਾਚੀ ਬਾਵਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਹੈ। ਉਨ੍ਹਾਂ ਦੇ ਦਿਹਾਂਤ ਕਾਰਨ ਸੰਗੀਤ ਜਗਤ ‘ਚ ਸੋਗ ਦੀ ਲਹਿਰ ਹੈ।

Legendary Punjabi Folk Singer Gurmeet Bawa Daughter Lachi Bawa passes away
ਲੰਬੀ ਹੇਕ ਵਾਲੀ ਤੇ ਉੱਘੀ ਲੋਕ ਗਾਇਕਾਗੁਰਮੀਤ ਬਾਵਾ ਦੀ ਬੇਟੀ ਲਾਚੀ ਬਾਵਾਦਾ ਦਿਹਾਂਤ

ਲਾਚੀ ਬਾਵਾ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੀ ਭੈਣ ਗਲੋਰੀ ਬਾਵਾ ਨੇ ਦਿੱਤੀ ਹੈ। ਲਾਚੀ ਬਾਵਾ ਆਪਣੀ ਭੈਣ ਗਲੋਰੀ ਬਾਵਾ ਨਾਲ ਕਈ ਲੋਕ ਗੀਤ ਗਾ ਚੁੱਕੇ ਸਨ। ਗੁਰੂ ਨਗਰੀ ਅੰਮ੍ਰਿਤਸਰ ਨਾਲ ਸੰਬੰਧਿਤ ਲਾਚੀ ਬਾਵਾ ਸੰਗੀਤ ਜਗਤ ‘ਚ ਆਪਣੀ ਸਾਫ-ਸੁੱਥਰੀ ਗਾਇਕੀ ਕਾਰਨ ਖਾਸ ਪਹਿਚਾਣ ਰੱਖਦੇ ਸਨ।
-PTCNews