Fri, Apr 26, 2024
Whatsapp

ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਤੇ ਅਸਲ ਦਿੱਖ ਨਾਲ ਛੇੜਛਾੜ ਦਾ ਮਾਮਲਾ DSGMC ਨੇ ਫੌਜ ਮੁਖੀ ਕੋਲ ਉਠਾਇਆ

Written by  Shanker Badra -- April 08th 2019 08:51 PM
ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਤੇ ਅਸਲ ਦਿੱਖ ਨਾਲ ਛੇੜਛਾੜ ਦਾ ਮਾਮਲਾ DSGMC ਨੇ ਫੌਜ ਮੁਖੀ ਕੋਲ ਉਠਾਇਆ

ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਤੇ ਅਸਲ ਦਿੱਖ ਨਾਲ ਛੇੜਛਾੜ ਦਾ ਮਾਮਲਾ DSGMC ਨੇ ਫੌਜ ਮੁਖੀ ਕੋਲ ਉਠਾਇਆ

ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਤੇ ਅਸਲ ਦਿੱਖ ਨਾਲ ਛੇੜਛਾੜ ਦਾ ਮਾਮਲਾ DSGMC ਨੇ ਫੌਜ ਮੁਖੀ ਕੋਲ ਉਠਾਇਆ:ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੇਹ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਦਿੱਖ ਨਾਲ ਫੌਜ ਵੱਲੋਂ ਛੇੜਛਾੜ ਕੀਤੇ ਜਾਣ ਦਾ ਮਾਮਲਾ ਫੌਜ ਮੁਖੀ ਜਨਰਲ ਬਿਪਨ ਰਾਵਤ ਕੋਲ ਉਠਾਇਆ ਹੈ ਤੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਸਲ ਦਿੱਖ ਮੁੜ ਬਹਾਲ ਕੀਤੇ ਜਾਣ ਤੇ ਗੁਰਦੁਆਰਾ ਸਾਹਿਬ ਨਾਲ ਕੋਈ ਛੇੜਛਾੜ ਨਾ ਕੀਤੇ ਜਾਣ ਦੇ ਤੁਰੰਤ ਹੁਕਮ ਦੇਣ। ਫੌਜ ਮੁਖੀ ਜਨਰਲ ਬਿਪਨ ਰਾਵਤ ਨੂੰ ਲਿਖੇ ਪੱਤਰ ਵਿਚ ਡੀ.ਐਸ.ਜੀ.ਐਮ.ਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕਿ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਦਿੱਖ ਨਾਲ ਏ.ਡੀ.ਜੀ.ਪੀ.ਆਈ, ਭਾਰਤੀ ਫੌਜ ਵੱਲੋਂ ਛੇੜਛਾੜ ਕੀਤੀ ਗਈ ਹੈ। [caption id="attachment_280275" align="aligncenter" width="300"]Leh Historical Gurdwara Pathar Sahib Molestation Case DSGMC Bipan Rawat ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਤੇ ਅਸਲ ਦਿੱਖ ਨਾਲ ਛੇੜਛਾੜ ਦਾ ਮਾਮਲਾ DSGMC ਨੇ ਫੌਜ ਮੁਖੀ ਕੋਲ ਉਠਾਇਆ[/caption] ਉਹਨਾਂ ਕਿਹਾ ਕਿ ਇਹ ਅਤਿ ਇਤਰਾਜ਼ਯੋਗ ਕਦਮ ਹੈ ਅਤੇ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਦੀਵਾਰ 'ਤੇ ਬੁੱਧ ਸ਼ਬਦਾਵਲੀ ਤੇ ਲਾਮਾ ਦੀਆਂ ਤਸਵੀਰਾਂ ਵੇਖ ਕੇ ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ।ਉਹਨਾਂ ਹਿਕਾ ਕਿ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜੋ ਕਿ ਗੁਰੂ ਨਾਨਕ ਦੇਵ ਜੀ ਦੀ ਉਦਾਸੀ ਦਾ ਪ੍ਰਤੀਕ ਹੈ।ਸਿਰਸਾ ਨੇ ਕਿਹਾ ਕਿ ਉਹਨਾਂ ਨੂੰ ਦੁਨੀਆਂ ਭਰ ਤੋਂ ਸਿੱਖ ਸੰਗਤ ਦੇ ਸੈਂਕੜੇ ਫੋਨ ਆਏ ਹਨ,ਜਿਸ ਵਿਚ ਸੰਗਤ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਬਾਹਰੀ ਦਿੱਖ ਏ.ਡੀ.ਜੀ.ਪੀ.ਆਈ, ਭਾਰਤੀ ਫੌਜ ਵੱਲੋਂ ਖਰਾਬ ਕੀਤੇ ਜਾਣ ਦੀਆਂ ਸ਼ਿਕਾਇਤਾਂ ਕੀਤੀਆਂ ਹਨ। [caption id="attachment_280278" align="aligncenter" width="300"]Leh Historical Gurdwara Pathar Sahib Molestation Case DSGMC Bipan Rawat ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਤੇ ਅਸਲ ਦਿੱਖ ਨਾਲ ਛੇੜਛਾੜ ਦਾ ਮਾਮਲਾ DSGMC ਨੇ ਫੌਜ ਮੁਖੀ ਕੋਲ ਉਠਾਇਆ[/caption] ਉਹਨਾਂ ਨੇ ਫੌਜ ਮੁਖੀ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਉਹ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਲੇਹ ਦੀ ਇਮਾਰਤ ਦੀ ਦਿੱਖ ਬਹਾਲ ਕਰਨ ਵਾਸਤੇ ਤੁਰੰਤ ਦਖਲਅੰਦਾਜ਼ੀ ਕਰਨ ਅਤੇ ਯਕੀਨੀ ਬਣਾਉਣ ਕਿ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦੀ ਇਮਾਰਤ ਨਾਲ ਭਵਿੱਖ ਵਿਚ ਵੀ ਕੋਈ ਛੇੜਛਾੜ ਨਾ ਕੀਤੀ ਜਾਵੇ।ਉਹਨਾਂ ਕਿਹਾ ਕਿ ਇਹ ਦੇਸ਼ ਅਤੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਮਾਮਲਾ ਹੈ ਤੇ ਉਹਨਾਂ ਨੂੰ ਆਸ ਹੈ ਕਿ ਫੌਜ ਮੁਖੀ ਛੇਤੀ ਤੋਂ ਛੇਤੀ ਕਾਰਵਾਈ ਕਰਨਗੇ। -PTCNews


Top News view more...

Latest News view more...