Sat, Apr 27, 2024
Whatsapp

ਪੰਜਾਬ 'ਚ ਹੋ ਸਕਦੀ ਹੈ ਬੱਤੀ ਗੁੱਲ !, ਇੱਕ ਹੋਰ ਥਰਮਲ ਪਲਾਂਟ ਹੋਇਆ ਬੰਦ

Written by  Jagroop Kaur -- November 15th 2020 01:40 PM -- Updated: November 15th 2020 01:43 PM
ਪੰਜਾਬ 'ਚ ਹੋ ਸਕਦੀ ਹੈ ਬੱਤੀ ਗੁੱਲ !, ਇੱਕ ਹੋਰ ਥਰਮਲ ਪਲਾਂਟ ਹੋਇਆ ਬੰਦ

ਪੰਜਾਬ 'ਚ ਹੋ ਸਕਦੀ ਹੈ ਬੱਤੀ ਗੁੱਲ !, ਇੱਕ ਹੋਰ ਥਰਮਲ ਪਲਾਂਟ ਹੋਇਆ ਬੰਦ

ਚੰਡੀਗੜ੍ਹ: ਪੰਜਾਬ 'ਚ ਬਿਜਲੀ ਦਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਕਿਸੇ ਵੀ ਵੇਲੇ ਬਲੈਕ-ਆਊਟ ਹੋ ਸਕਦਾ ਹੈ। ਬਠਿੰਡਾ ਦੇ ਲਹਿਰਾ ਮੁਹੱਬਤ ਦਾ ਸਰਕਾਰੀ ਪਲਾਂਟ ਵੀ ਕੋਇਲੇ ਦੀ ਘਾਟ ਕਾਰਨ ਬੰਦ ਹੋ ਗਿਆ ਹੈ। [caption id="attachment_449432" align="aligncenter" width="750"] ਪੰਜਾਬ 'ਚ ਹੋ ਸਕਦੀ ਹੈ ਬੱਤੀ ਗੁੱਲ !, ਇੱਕ ਹੋਰ ਥਰਮਲ ਪਲਾਂਟ ਹੋਇਆ ਬੰਦ[/caption] ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਬੱਤੀ ਗੁੱਲ ਹੋ ਸਕਦੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਕਈ ਥਰਮਲ ਪਲਾਂਟ ਬੰਦ ਹੋ ਚੁੱਕੇ ਹਨ। 2 ਸਰਕਾਰੀ ਤੇ 3 ਨਿੱਜੀ ਥਰਮਲ ਪਲਾਂਟ ਬੰਦ ਹੋ ਚੁੱਕੇ ਹਨ। ਕੋਲੇ ਦੀ ਘਾਟ ਕਾਰਨ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਮੁੱਲ ਬਿਜਲੀ ਖਰੀਦਣੀ ਪੈ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕੇਂਦਰੀ ਪੂਲ ਤੋਂ 2,679 ਮੈਗਾਵਾਟ ਬਿਜਲੀ ਖਰੀਦ ਰਿਹਾ ਹੈ। [caption id="attachment_449433" align="aligncenter" width="750"] ਪੰਜਾਬ 'ਚ ਹੋ ਸਕਦੀ ਹੈ ਬੱਤੀ ਗੁੱਲ !, ਇੱਕ ਹੋਰ ਥਰਮਲ ਪਲਾਂਟ ਹੋਇਆ ਬੰਦ[/caption] ਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ ਲਗਾਤਾਰ ਬਿਜਲੀ ਸੰਕਟ ਮੰਡਰਾ ਰਿਹਾ ਹੈ। ਕੇਂਦਰ ਦੇ 3 ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨ ਸੜਕਾਂ ਅਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਹੋਏ ਹਨ, ਜਿਸ ਕਾਰਨ ਪੰਜਾਬ 'ਚ ਕੋਲਾ ਨਹੀਂ ਪਹੁੰਚ ਰਿਹਾ ਹੈ। ਕੈਪਟਨ ਵੱਲੋਂ ਕਿਸਾਨਾਂ ਨੂੰ ਅਪੀਲ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਈ ਵਾਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਧਰਨਾ ਖਤਮ ਕਰ ਦੇਣ ਤਾਂ ਜੋ ਸੂਬੇ 'ਚ ਕੋਲਾ ਆ ਸਕੇ। ਇਸ ਦਾ ਸਭ ਤੋਂ ਵੱਡਾ ਅਸਰ ਪੰਜਾਬ ਦੇ ਆਮ ਲੋਕਾਂ ਨੂੰ ਹੀ ਭੁਗਤਣਾ ਪਵੇਗਾ। -PTC News


Top News view more...

Latest News view more...