ਮੁੱਖ ਖਬਰਾਂ

ਮਹਿੰਗਾਈ ਨੇ ਵਿਗਾੜਿਆ ਲੋਕਾਂ ਦਾ ਬਜਟ, ਸੇਬ ਤੋਂ ਮਹਿੰਗਾ ਹੋਇਆ ਨਿੰਬੂ

By Riya Bawa -- April 11, 2022 1:02 pm -- Updated:April 11, 2022 1:02 pm

ਚੰਡੀਗੜ੍ਹ: ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਨਾਲ ਨਾਲ ਹੁਣ ਸਬਜ਼ੀਆਂ ਤੇ ਫਲਾਂ ਦੀ ਕੀਮਤ ਵੀ ਵੱਧ ਗਈ ਹੈ। ਇਸ ਸਮੇਂ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ਦੋ ਤੋਂ ਤਿੰਨ ਗੁਣਾ ਵੱਧ ਗਈਆਂ ਹਨ ਅਤੇ ਮੱਧ ਵਰਗ ਦੇ ਲੋਕ ਪਹਿਲਾਂ ਹੀ ਡੀਜ਼ਲ, ਪੈਟਰੋਲ, ਰਸੋਈ ਗੈਸ ਦੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਹੁਣ ਹਰੀਆਂ ਸਬਜ਼ੀਆਂ ਦੇ ਰੇਟ ਵਧਣ ਕਾਰਨ ਲੋਕਾਂ ਲਈ ਘਰ ਚਲਾਉਣਾ ਔਖਾ ਹੋ ਗਿਆ ਹੈ। ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਕਾਰਨ ਆਮ ਆਦਮੀ ਪਹਿਲਾਂ ਹੀ ਪ੍ਰੇਸ਼ਾਨ ਹੈ ਅਤੇ ਹੁਣ ਸਬਜ਼ੀਆਂ ਦੀਆਂ ਤਿੰਨ ਗੁਣਾ ਕੀਮਤਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।

ਮਹਿੰਗਾਈ ਨੇ ਵਿਗਾੜਿਆ ਲੋਕਾਂ ਦਾ ਬਜਟ, ਸਬਜ਼ੀਆਂ ਦੇ ਰੇਟ ਚੜੇ ਅਸਮਾਨੀ

ਸ਼ਹਿਰ ਵਿੱਚ ਨਿੰਬੂ ਦਾ ਰੇਟ 300 ਰੁਪਏ ਪ੍ਰਤੀ ਕਿਲੋ ਤੋਂ ਉਪਰ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਘਿਓ ਸਮੇਤ ਕੁਝ ਹੋਰ ਸਬਜ਼ੀਆਂ ਦੇ ਰੇਟ ਵੀ ਵਧ ਗਏ ਹਨ। ਸ਼ਹਿਰ ਵਿੱਚ ਨਿੰਬੂ ਦਾ ਰੇਟ ਸੇਬ ਅਤੇ ਅਨਾਰ ਨਾਲੋਂ ਵੱਧ ਹੈ। ਸੈਕਟਰ 26 ਦੀ ਮੰਡੀ ਵਿੱਚ ਨਿੰਬੂ 320 ਤੋਂ 350 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਕੁਝ ਦਿਨ ਪਹਿਲਾਂ ਤੱਕ ਨਿੰਬੂ 150 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਸੀ। ਅਜਿਹੇ ਵਿੱਚ ਨਿੰਬੂ ਨੇ ਆਮ ਆਦਮੀ ਦੀ ਜੇਬ ਪੂਰੀ ਤਰ੍ਹਾਂ ਨਾਲ ਨਿਚੋੜ ਦਿੱਤੀ ਹੈ।

ਮਹਿੰਗਾਈ ਨੇ ਵਿਗਾੜਿਆ ਲੋਕਾਂ ਦਾ ਬਜਟ, ਸੇਬ ਤੋਂ ਮਹਿੰਗਾ ਹੋਇਆ ਨਿੰਬੂ

ਸੈਕਟਰ 26 ਦੀ ਮੰਡੀ ਵਿੱਚ ਦੁਕਾਨਦਾਰਾਂ ਨੇ ਦੱਸਿਆ ਕਿ ਕੁਝ ਸੂਬਿਆਂ ਵਿੱਚ ਨਿੰਬੂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਚੇਨਈ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਕਾਫੀ ਨੁਕਸਾਨ ਹੋਇਆ ਹੈ। ਜ਼ਿਆਦਾਤਰ ਨਿੰਬੂ ਇੱਥੋਂ ਆਉਂਦੇ ਹਨ। ਇਸ ਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਨਿੰਬੂ ਦੀ ਕੀਮਤ ਵਧਣ ਦਾ ਦੂਜਾ ਵੱਡਾ ਕਾਰਨ ਢੋਆ-ਢੁਆਈ ਦਾ ਖਰਚਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਅਸਰ ਨਿੰਬੂ 'ਤੇ ਵੀ ਪੈ ਰਿਹਾ ਹੈ।

ਮਹਿੰਗਾਈ ਨੇ ਵਿਗਾੜਿਆ ਲੋਕਾਂ ਦਾ ਬਜਟ, ਸੇਬ ਤੋਂ ਮਹਿੰਗਾ ਹੋਇਆ ਨਿੰਬੂ

ਦੂਜੇ ਪਾਸੇ ਸਾਫਟ ਡਰਿੰਕ ਕੰਪਨੀਆਂ ਕਿਸਾਨਾਂ ਤੋਂ ਉਨ੍ਹਾਂ ਦੇ ਖੇਤਾਂ 'ਚੋਂ ਹੀ ਨਿੰਬੂ ਖਰੀਦ ਰਹੀਆਂ ਹਨ, ਜਿਸ ਕਾਰਨ ਮੰਡੀ 'ਚ ਨਿੰਬੂ ਨਹੀਂ ਪਹੁੰਚ ਰਿਹਾ। ਨਿੰਬੂ ਦੀ ਕੀਮਤ ਵਧਣ ਦਾ ਇੱਕ ਕਾਰਨ ਇਹ ਵੀ ਹੈ। ਨਿੰਬੂ ਤੋਂ ਇਲਾਵਾ ਹੋਰ ਸਬਜ਼ੀਆਂ ਵੀ ਕਾਫੀ ਮਹਿੰਗੀਆਂ ਹੋ ਗਈਆਂ ਹਨ। ਬਾਜ਼ਾਰ ਵਿੱਚ ਘੀਆ 40 ਰੁਪਏ ਕਿਲੋ ਵਿਕ ਰਿਹਾ ਹੈ।

ਇਹ ਵੀ ਪੜ੍ਹੋ: ਹਾੜੀ ਸੀਜ਼ਨ ਦੌਰਾਨ ਕਿਸਾਨਾਂ ਦੀ ਮਦਦ ਲਈ ਅੱਗੇ ਆਇਆ ਪਟਿਆਲਾ ਪ੍ਰਸ਼ਾਸ਼ਨ, ਚੁੱਕਿਆ ਇਹ ਕਦਮ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਦੇ ਯੁੱਗ ਵਿੱਚ 10000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲੇ ਵਿਅਕਤੀ ਲਈ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਤੇਲ ਮਹਿੰਗਾ ਹੋਣ ਕਾਰਨ ਆਵਾਜਾਈ ਦੇ ਰੇਟ ਵਧ ਰਹੇ ਹਨ ਅਤੇ ਆਮ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਸਬਜ਼ੀ ਦੀ ਕੀਮਤ ਦੀ ਗੱਲ ਕਰੀਏ ਜੇਕਰ 20 ਰੁਪਏ ਕਿਲੋ ਦੀ ਸਬਜ਼ੀ 40 ਰੁਪਏ ਕਿਲੋ ਅਤੇ 40 ਕਿਲੋ ਦੀ ਸਬਜ਼ੀ 60 ਰੁਪਏ ਕਿਲੋ ਦੇ ਕਰੀਬ ਹੋ ਗਈ ਹੈ।

-PTC News

  • Share