Fri, Apr 26, 2024
Whatsapp

LIC ਪਾਲਸੀ ਧਾਰਕਾਂ ਲਈ ਖ਼ੁਸ਼ਖ਼ਬਰੀ , ਹੁਣ ਦੇਸ਼ ਦੇ ਕਿਸੇ ਵੀ ਦਫ਼ਤਰ 'ਚ ਜਮ੍ਹਾ ਕਰ ਸਕਦੇ ਹੋ Maturity ਦਸਤਾਵੇਜ਼ 

Written by  Shanker Badra -- March 19th 2021 12:36 PM
LIC ਪਾਲਸੀ ਧਾਰਕਾਂ ਲਈ ਖ਼ੁਸ਼ਖ਼ਬਰੀ , ਹੁਣ ਦੇਸ਼ ਦੇ ਕਿਸੇ ਵੀ ਦਫ਼ਤਰ 'ਚ ਜਮ੍ਹਾ ਕਰ ਸਕਦੇ ਹੋ Maturity ਦਸਤਾਵੇਜ਼ 

LIC ਪਾਲਸੀ ਧਾਰਕਾਂ ਲਈ ਖ਼ੁਸ਼ਖ਼ਬਰੀ , ਹੁਣ ਦੇਸ਼ ਦੇ ਕਿਸੇ ਵੀ ਦਫ਼ਤਰ 'ਚ ਜਮ੍ਹਾ ਕਰ ਸਕਦੇ ਹੋ Maturity ਦਸਤਾਵੇਜ਼ 

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਜੀਵਨ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (Life Insurance Corporation) ਨੇ ਆਪਣੇ ਲੱਖਾਂ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਗਾਹਕ ਐਲਆਈਸੀ ਪਾਲਿਸੀ ਦੀ ਮਿਆਦ ਪੂਰੀ ਹੋਣ ਦੇ ਦਾਅਵੇ ਦੀ ਅਦਾਇਗੀ ਲਈ (LIC policy maturity claim) ਦਸਤਾਵੇਜ਼ ਦੇਸ਼ ਭਰ ਦੀਆਂ ਕਿਸੇ ਵੀ ਐਲਆਈਸੀ ਸ਼ਾਖਾ ਵਿੱਚ ਜਮ੍ਹਾ ਕਰਵਾ ਸਕਦੇ ਹਨ। [caption id="attachment_482717" align="aligncenter" width="1280"]LIC allows policyholders to deposit maturity claims at any office LIC ਪਾਲਸੀ ਧਾਰਕਾਂ ਲਈ ਖ਼ੁਸ਼ਖ਼ਬਰੀ , ਹੁਣ ਦੇਸ਼ ਦੇ ਕਿਸੇ ਵੀ ਦਫ਼ਤਰ 'ਚ ਜਮ੍ਹਾ ਕਰ ਸਕਦੇ ਹੋMaturity ਦਸਤਾਵੇਜ਼[/caption] ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ   ਹਾਲਾਂਕਿ, ਮਿਆਦ ਪੂਰੀ ਹੋਣ ਦੇ ਦਾਅਵੇ ਦੀ ਪ੍ਰਕਿਰਿਆ ਕੇਵਲ ਮੂਲ ਸ਼ਾਖਾ ਦੁਆਰਾ ਕੀਤੀ ਜਾਏਗੀ। ਐਲਆਈਸੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਐਲਆਈਸੀ ਨੇ ਕਿਹਾ ਕਿ ਪਾਲਸੀ ਧਾਰਕ ਮਹੀਨੇ ਦੇ ਅੰਤ ਤੱਕ ਦੇਸ਼ ਭਰ ਦੇ ਉਨ੍ਹਾਂ ਦੇ ਨੇੜੇ ਕਿਸੇ ਵੀ ਐਲਆਈਸੀ ਦਫਤਰ ਵਿਖੇ ਪਾਲਸੀ ਦੀ ਮਿਆਦ ਪੂਰੀ ਹੋਣ ਦੇ ਦਾਅਵੇ ਲਈ ਦਸਤਾਵੇਜ਼ ਜਮ੍ਹਾ ਕਰ ਸਕਦੇ ਹਨ। ਦੱਸ ਦੇਈਏ ਕਿ ਐਲਆਈਸੀ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਪਾਲਿਸੀ ਧਾਰਕਾਂ ਨੂੰ ਵੱਡੀ ਰਾਹਤ ਮਿਲੇਗੀ, ਜਿਨ੍ਹਾਂ ਦੀ ਪਾਲਿਸੀ ਪਰਿਪੱਕ ਹੋ ਗਈ ਹੈ। [caption id="attachment_482716" align="aligncenter" width="275"]LIC allows policyholders to deposit maturity claims at any office LIC ਪਾਲਸੀ ਧਾਰਕਾਂ ਲਈ ਖ਼ੁਸ਼ਖ਼ਬਰੀ , ਹੁਣ ਦੇਸ਼ ਦੇ ਕਿਸੇ ਵੀ ਦਫ਼ਤਰ 'ਚ ਜਮ੍ਹਾ ਕਰ ਸਕਦੇ ਹੋMaturity ਦਸਤਾਵੇਜ਼[/caption] 2 ਹਜ਼ਾਰ ਤੋਂ ਵੱਧ ਸ਼ਾਖਾਵਾਂ ਐਲਆਈਸੀ ਦੇ ਦੇਸ਼ ਭਰ ਵਿੱਚ 113 ਮੰਡਲ ਦਫਤਰ, 2,048 ਸ਼ਾਖਾਵਾਂ ਅਤੇ 1,526 ਛੋਟੇ ਦਫ਼ਤਰ ਹਨ। ਇਸ ਤੋਂ ਇਲਾਵਾ ਇਸ ਦੇ 74 ਗਾਹਕ ਜ਼ੋਨ ਵੀ ਹਨ ,ਜਿੱਥੇ ਪਾਲਿਸੀ ਧਾਰਕਾਂ ਤੋਂ ਉਨ੍ਹਾਂ ਦੀ ਪਾਲਿਸੀ ਦੇ ਮਿਆਦ ਪੂਰੀ ਹੋਣ ਦੇ ਦਾਅਵੇ ਦੇ ਫਾਰਮ ਸਵੀਕਾਰ ਕੀਤੇ ਜਾਣਗੇ। ਗਾਹਕ ਕਿਸੇ ਵੀ ਸ਼ਾਖਾ ਤੋਂ ਲਈ ਗਈ ਪਾਲਿਸੀ ਦੀ ਮਿਆਦ ਪੂਰੀ ਹੋਣ 'ਤੇ ਦਾਅਵਾ ਫਾਰਮ ਕਿਤੇ ਵੀ ਜਮ੍ਹਾ ਕਰਵਾਏਗਾ। [caption id="attachment_482714" align="aligncenter" width="1200"]LIC allows policyholders to deposit maturity claims at any office LIC ਪਾਲਸੀ ਧਾਰਕਾਂ ਲਈ ਖ਼ੁਸ਼ਖ਼ਬਰੀ , ਹੁਣ ਦੇਸ਼ ਦੇ ਕਿਸੇ ਵੀ ਦਫ਼ਤਰ 'ਚ ਜਮ੍ਹਾ ਕਰ ਸਕਦੇ ਹੋMaturity ਦਸਤਾਵੇਜ਼[/caption] ਟੈਸਟਿੰਗ ਦੀ ਪ੍ਰਕਿਰਿਆ ਤੋਂ ਬਾਅਦ ਪ੍ਰਭਾਵ ਵਿੱਚ ਆਉਣਗੇ ਐਲਆਈਸੀ ਦਾ ਕਹਿਣਾ ਹੈ ਕਿ ਇਹ ਸਹੂਲਤ ਇੱਕ ਅਜ਼ਮਾਇਸ਼ ਵਜੋਂ ਸ਼ੁਰੂ ਕੀਤੀ ਗਈ ਹੈ ਅਤੇ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਇਹ ਸਹੂਲਤ 31 ਮਾਰਚ ਨੂੰ ਖਤਮ ਹੋ ਰਹੀ ਹੈ। ਦੱਸ ਦੇਈਏ ਕਿ ਇਸ ਸਮੇਂ ਐਲਆਈਸੀ ਵਿਚ 29 ਕਰੋੜ ਤੋਂ ਵੱਧ ਪਾਲਸੀ ਧਾਰਕ ਹਨ। ਬੀਮਾ ਕਾਰੋਬਾਰ ਵਿਚ ਐਲਆਈਸੀ ਪਹਿਲੇ ਨੰਬਰ 'ਤੇ ਭਰੋਸੇਮੰਦ ਕੰਪਨੀ ਬਣ ਗਈ ਹੈ। [caption id="attachment_482715" align="aligncenter" width="342"]LIC allows policyholders to deposit maturity claims at any office LIC ਪਾਲਸੀ ਧਾਰਕਾਂ ਲਈ ਖ਼ੁਸ਼ਖ਼ਬਰੀ , ਹੁਣ ਦੇਸ਼ ਦੇ ਕਿਸੇ ਵੀ ਦਫ਼ਤਰ 'ਚ ਜਮ੍ਹਾ ਕਰ ਸਕਦੇ ਹੋMaturity ਦਸਤਾਵੇਜ਼[/caption] ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਨ੍ਹਾਂ 9 ਜਿਲ੍ਹਿਆਂ 'ਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ ਲੋਕਾਂ ਨੂੰ ਭਰੋਸਾ ਹੈ ਕਿ ਐਲਆਈਸੀ ਵਿੱਚ ਲਗਾਏ ਗਏ ਉਨ੍ਹਾਂ ਦਾ ਪੈਸਾ ਕਦੇ ਗੁਆਇਆ ਨਹੀਂ ਜਾਵੇਗਾ। ਐਲਆਈਸੀ ਨਾ ਸਿਰਫ ਇਕ ਭਰੋਸੇਮੰਦ ਬੀਮਾ ਕੰਪਨੀ ਹੈ, ਬਲਕਿ ਆਮ ਆਦਮੀ ਲਈ ਇਕ ਰੁਜ਼ਗਾਰ ਦਾ ਵਿਕਲਪ ਵੀ ਹੈ। ਹਾਲ ਹੀ ਵਿੱਚ ਕੰਪਨੀ ਨੇ ਆਪਣੀ ਨਵੀਂ ਪਾਲਿਸੀ ਸੇਵਿੰਗ ਪਲੱਸ ਲਾਂਚ ਕੀਤੀ ਹੈ। ਇਸ ਵਿਚ ਸੁਰੱਖਿਆ ਦੇ ਨਾਲ-ਨਾਲ ਬਚਤ ਦੀ ਸਹੂਲਤ ਵੀ ਹੈ। ਇਸ ਯੋਜਨਾ ਦੀ ਮਿਆਦ ਪੂਰੀ ਹੋਣ ਦੀ ਮਿਆਦ ਪੰਜ ਸਾਲ ਹੈ। -PTCNews


Top News view more...

Latest News view more...