Mon, Dec 15, 2025
Whatsapp

ਪੰਜਾਬ 'ਚ ਛਾਏ ਬੱਦਲ,ਕਈ ਇਲਾਕਿਆਂ 'ਚ ਪਿਆ ਹਲਕਾ ਮੀਂਹ

Reported by:  PTC News Desk  Edited by:  Shanker Badra -- May 12th 2018 07:05 PM
ਪੰਜਾਬ 'ਚ ਛਾਏ ਬੱਦਲ,ਕਈ ਇਲਾਕਿਆਂ 'ਚ ਪਿਆ ਹਲਕਾ ਮੀਂਹ

ਪੰਜਾਬ 'ਚ ਛਾਏ ਬੱਦਲ,ਕਈ ਇਲਾਕਿਆਂ 'ਚ ਪਿਆ ਹਲਕਾ ਮੀਂਹ

ਪੰਜਾਬ 'ਚ ਛਾਏ ਬੱਦਲ,ਕਈ ਇਲਾਕਿਆਂ 'ਚ ਪਿਆ ਹਲਕਾ ਮੀਂਹ:ਅੱਤ ਦੀ ਪੈ ਰਹੀ ਗਰਮੀ ਤੋਂ ਅੱਜ ਲੋਕਾਂ ਨੂੰ ਉਸ ਸਮੇਂ ਭਾਰੀ ਰਾਹਤ ਮਿਲੀ ਜਦੋਂ ਇੰਦਰ ਦੇਵਤਾ ਖੂਬ ਬਰਸੇ।Light rain rained in Punjab,light rains lashed several areasਪੰਜਾਬ ਦੇ ਕਈ ਜ਼ਿਲਿਆਂ 'ਚ ਬੱਦਲ ਦੇ ਚਲਦਿਆਂ ਦਿਨ 'ਚ ਹੀ ਰਾਤ ਵਰਗਾ ਨਜ਼ਾਰਾ ਦੇਖਣ ਨੂੰ ਮਿਲਿਆ।ਚੰਡੀਗੜ੍ਹ ਅਤੇ ਆਸ ਪਾਸ ਖੇਤਰ ਦੇ ਵਿੱਚ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਸਮੇਂ ਪਹਿਲਾਂ ਇੱਕੋ ਸਮੇਂ ਕਾਲੀ ਘਟਾ ਛਾ ਗਈ।Light rain rained in Punjab,light rains lashed several areasਅਸਮਾਨ ਵਿੱਚ ਕਾਲੇ ਬੱਦਲਾਂ ਤੋਂ ਹੋਏ ਹਨੇਰੇ ਕਾਰਨ ਆਵਾਜਾਈ ਵਿੱਚ ਕਾਫੀ ਵਿਘਨ ਪਿਆ ਸੜਕਾਂ ਤੇ ਹਨੇਰਾ ਹੋਣ ਕਾਰਨ ਗੱਡੀਆਂ ਨੂੰ ਲਾਈਟਾਂ ਦਿਨ ਵੇਲੇ ਹੀ ਚਲਾਉਣੀਆਂ ਪਈਆਂ ਹਨ।Light rain rained in Punjab,light rains lashed several areasਉਸ ਤੋਂ ਕੁੱਝ ਸਮੇਂ ਬਾਅਦ ਪੰਜਾਬ ਦੇ ਕਈ ਇਲਾਕਿਆਂ 'ਚ ਮੌਸਮ ਦੇ ਠੰਡਾ ਹੋਣ ਨਾਲ ਮੀਂਹ ਵੀ ਪਿਆ ਹੈ,ਜਿਸ ਕਾਰਨ ਲੋਕਾਂ ਨੂੰ ਮੀਂਹ ਨਾਲ ਭਾਰੀ ਰਾਹਤ ਮਿਲੀ ਹੈ।ਜਲੰਧਰ ਵਿੱਚ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋਈ।Light rain rained in Punjab,light rains lashed several areasਉੱਧਰ ਜੰਮੂ ਕਸ਼ਮੀਰ ਦੀਆਂ ਵਾਦੀਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਦੇਖੀ ਗਈ ਹੈ।ਮੌਸਮ ਵਿਭਾਗ ਨੇ ਹਾਲੇ ਹੋਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।ਤੁਹਾਨੂੰ ਦੱਸ ਦਈਏ ਪਿਛਲੇ ਕਈ ਦਿਨਾਂ ਤੋਂ ਤੂਫਾਨ ਆਉਣ ਦੀ ਚਰਚਾ ਛਿੜੀ ਹੋਈ ਸੀ। -PTCNews


Top News view more...

Latest News view more...

PTC NETWORK
PTC NETWORK