ਮੁੱਖ ਖਬਰਾਂ

ਲਾਈਵ ਅਪਡੇਟ: ਪੰਚਕੂਲਾ ਵਿਚ ਸੁਰੱਖਿਆ ਬਲ ਹਾਈ ਅਲਰਟ 'ਤੇ

By Joshi -- August 26, 2017 12:08 pm -- Updated:Feb 15, 2021

ਅਸੁਰੱਖਿਅਤ ਮਾਹੌਲ ਨੂੰ ਦੇਖਦਿਆਂ ਸ਼ਨੀਵਾਰ ਨੂੰ ਵੀ ਪੰਚਕੂਲਾ ਵਿਚ ਸੁਰੱਖਿਆ ਬਲ ਹਾਈ ਅਲਰਟ 'ਤੇ ਹਨ। ਸ਼ਾਂਤੀ ਬਣਾਏ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀ ਯੌਨ ਸੋਸ਼ਣ ਮਾਮਲੇ 'ਚ ਦੋਸ਼ੀ ਕਰਾਰ ਕਰ ਦਿੱਤਾ ਗਿਆ ਸੀ, ਜਿਸ ਦੇ ਚੱਲਦਿਆਂ ਹਿੰਸਕ ਘਟਨਾਵਾਂ ਦਾ ਦੌਰਾ ਸ਼ੁਰੂ ਹੋ ਗਿਆ ਸੀ।  (Live update, panchkula on high alert after ram rahim verdict violence)

ਹੁਣ ਤੱਕ ਇਹਨਾਂ ਹਿੰਸਕ ਵਾਰਦਾਤਾਂ ਕਾਰਨ ੩੧ ਲੋਕ ਮਾਰੇ ਜਾ ਚੁੱਕੇ ਹਨ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ।

ਹਰ ਕਿਸੇ ਨੇ ਸਵਾਲ ਕੀਤਾ ਹੈ ਕਿ ਅਧਿਕਾਰੀ ਮੌਜੂਦਾ ਹਾਲਾਤਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਨਿਯੰਤਰਣ ਕਰਨ ਵਿਚ ਅਸਫਲ ਕਿਵੇਂ ਹੋਏ?

"ਅਸੀਂ ਹਿੰਸਾ ਭਰੇ ਹਾਲਾਤਾਂ ਵਿੱਚ ਰਹਿ ਰਹੇ ਹਾਂ, ਸ਼ੁੱਕਰਵਾਰ ਅਤੇ ਪਿਛਲੇ ਕੁਝ ਦਿਨਾਂ ਤੋਂ ਅਸੀਂ ਹੈਰਾਨ ਹੋ ਰਹੇ ਹਾਂ ਕਿ ਕੀ ਇਹ ਵਾਕਈ ਹੀ ਪੰਚਕੂਲਾ ਹੈ ਜਾਂ ਕੋਈ ਸ਼ਹਿਰ ਹੈ" ਲੋਕਾਂ ਨੇ ਕਿਹਾ।

ਹਿੰਸਾ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਦੇ ਕਈ ਸਥਾਨਾਂ 'ਤੇ ਕਰਫ਼ਿਊ ਲਗਾਇਆ ਗਿਆ ਸੀ ਅਤੇ ਅਧਿਕਾਰੀਆਂ ਨੇ ਕਿਹਾ ਕਿ ਸ਼ਨੀਵਾਰ ਦੀ ਸਵੇਰ ਨੂੰ ਜ਼ਿਆਦਾਤਰ ਥਾਵਾਂ ਤੇ ਲੋਕਾਂ ਨੂੰ ਲੋੜੀਂਦਾ ਸਮਾਨ ਦੀ ਖਰੀਦਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ।

ਅਧਿਕਾਰੀਆਂ ਨੇ ਕਿਹਾ ਕਿ ਅਰਧ ਸੈਨਿਕ ਬਲਾਂ ਸਮੇਤ ਦੋ ਰਾਜਾਂ ਦੇ ਕਈ ਥਾਵਾਂ 'ਤੇ ਫਲੈਗ ਮਾਰਚ ਚੱਲ ਰਿਹਾ ਹੈ।

ਦੋਸ਼ੀ ਠਹਿਰਾਏ ਜਾਣ ਤੋਂ ਬਾਅਦ, ਗੁਰਮੀਤ ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ਵਿਚ ਰੋਹਤਕ ਦੇ ਸਨਾਰੀਆ ਵਿਖੇ ਇੱਕ ਮੇਨ-ਸ਼ਿਫਟ ਜੇਲ੍ਹ ਵਿੱਚ ਰੱਖਿਆ ਗਿਆ ਹੈ।

ਪੰਚਕੁਲਾ ਵਿਚ ਡੇਰਾ ਸੱਚਾ ਸੌਦਾ ਦੇ ਅਨੁਯਾਈਆਂ ਦੇ ਹਮਲੇ ਤੋਂ ਬਾਅਦ ੨੯ ਲੋਕਾਂ ਦੀ ਮੌਤ ਹੋ ਗਈ ਅਤੇ ੨੫੦ ਤੋਂ ਵੱਧ ਜ਼ਖਮੀ ਹੋ ਗਏ। ਦੋ ਆਈਪੀਐਸ ਅਫਸਰਾਂ ਸਮੇਤ ੬੦ ਤੋਂ ਵੱਧ ਪੁਲਸ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ।

ਇਕ ਸੀਨੀਅਰ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਕਿਹਾ,"ਸਥਿਤੀ ਤਣਾਅ ਵਾਲੀ ਹੈ, ਪਰ ਹੁਣ ਕਾਬੂ ਹੇਠ ਹੈ"।

ਲਾਈਵ ਅਪਡੇਟਸ
ਮੁਕਤਸਰ ਵਿਚ, ਸੂਤਰਾਂ ਅਨੁਸਾਰ ਸ਼ੁੱਕਰਵਾਰ ਨੂੰ ਹੋਈ ਹਿੰਸਾ ਵਿਚ ਮ੍ਰਿਤਕਾਂ ਵਿਚ ਚਾਰ ਮੁਕਤਸਰ ਜ਼ਿਲ੍ਹੇ ਦੇ ਹਨ।

ਮੋਗਾ ਵਿਚ ਪ੍ਰਸ਼ਾਸਨ ਦੇ ਆਦੇਸ਼ 'ਤੇ ਸਵੇਰੇ ੧੦ ਤੋਂ ਸ਼ਾਮ ੧੧ ਵਜੇ ਤੱਕ ਕਰਫਿਊ ਵਿੱਚ ਢਿੱਲ

ਬਠਿੰਡਾ ਵਿਚ ਸਵੇਰੇ ੯ ਵਜੇ ਤੋਂ ਦੁਪਹਿਰ ਤੱਕ ਕਰਫਿਊ 'ਚ ਢਿੱਲ
ਮੁਕਤਸਰ ਵਿੱਚ, ਮਲੋਟ ਸ਼ਹਿਰ ਤੋਂ ਕਰਫਿਊ ਹਟਾਇਆ, ਹਾਂਲਾਕਿ ਫੌਜ, ਉੱਥੇ ਮੌਜੂਦ
ਪਟਿਆਲਾ ਵਿਚ, ਸ਼ੁੱਕਰਵਾਰ ਦੀ ਸ਼ਾਮ ਨੂੰ ਕਰਫਿਊ ਲਗਾਏ ਗਏ ਕਰਫਿਊ ਅਤੇ ਮੌਜੂਦਾ ਹਾਲਾਤਾਂ ਦੀ ਸਮੀਖਿਆ ਦੀ ਚਰਚਾ ਕਰਨ ਲਈ ਮੀਟਿੰਗ

ਕੁਰੂਕਸ਼ੇਤਰ ਪ੍ਰਸ਼ਾਸਨ ਜ਼ਿਲੇ ਦੇ ੧੧ ਨਾਮ ਚਰਚਾ ਘਰਾਂ 'ਚ ਭੀੜ ਕਾਬੂ ਕਰਨ ਅਤੇ ਮਾਹੌਲ ਸ਼ਾਂਤੀ ਲਈ ਸੁਰੱਖਿਆ ਪ੍ਰਬੰਧ

ਲੋੜੀਂਦੀਆਂ ਵਸਤੂਆਂ ਲਈ ਬਠਿੰਡਾ ਪ੍ਰਸ਼ਾਸਨ ਨੇ ਕੀਮਤ ਨਾਲੋਂ ਵੱਧ ਪੈਸੇ ਲੈਣ ਵਾਲੇ ਕਿਸੇ ਵਿਅਕਤੀ ਵਿਰੁੱਧ ਕਾਰਵਾਈ ਦੀ ਘੋਸ਼ਣਾ ਕੀਤੀ

ਡੇਰੇ ਦੇ ਮਾਮਲੇ ਵਿਚ ਸੋਮਵਾਰ ਸਜ਼ਾ ਦਾ ਐਲਾਨ ਵੀਡੀਓ ਕਾਨਫਰੰਸਿੰਗ ਰਾਹੀਂ ਹੋਣ ਦੀ ਸੰਭਾਵਨਾ

—PTC News