ਲਾਕਡਾਊਨ 'ਚ ਮਾਂ ਨੇ ਪੁੱਤ ਨੂੰ ਲੈਣ ਭੇਜਿਆ ਘਰ ਦਾ ਰਾਸ਼ਨ,ਲੈ ਆਇਆ ਵਹੁਟੀ

By Shanker Badra - April 30, 2020 6:04 pm

ਲਾਕਡਾਊਨ 'ਚ ਮਾਂ ਨੇ ਪੁੱਤ ਨੂੰ ਲੈਣ ਭੇਜਿਆ ਘਰ ਦਾ ਰਾਸ਼ਨ,ਲੈ ਆਇਆ ਵਹੁਟੀ:ਗਾਜ਼ੀਆਬਾਦ : ਕੋਰੋਨਾ ਵਾਇਰਸ ਕਰਕੇ ਪੂਰੇ ਦੇਸ਼ 'ਚ ਲਾਕਡਾਊਨ ਲੱਗਿਆ ਹੋਇਆ ਹੈ। ਇਸ ਦੌਰਾਨ ਹਰ ਕੋਈ ਆਪਣੇ ਘਰ 'ਚ ਰਹਿਣ ਲਈ ਮਜਬੂਰ ਹੈ। ਇਸ ਸਮੇਂ ਸਰਕਾਰ ਨੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਘਰੋਂ ਬਾਹਰ ਨਿਕਲਣ ਦੀ ਮਨਜੂਰੀ ਦਿੱਤੀ ਹੈ, ਜਿਨ੍ਹਾਂ ਨੂੰ ਬਹੁਤ ਜ਼ਰੂਰੀ ਕੰਮ ਹੈ।

ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਸਾਹਿਬਾਬਾਦ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਓਥੇ ਇੱਕ ਨੌਜਵਾਨ ਆਪਣੇ ਘਰ ਤੋਂ ਬਾਹਰ ਰਾਸ਼ਨ ਲੈਣ ਲਈ ਗਿਆ ਸੀ ਪਰ ਜਦੋਂ ਉਹ ਵਾਪਸ ਪਰਤਿਆ ਤਾਂ ਉਸ ਦੀ ਮਾਂ ਨੇ ਉਸ ਨੂੰ ਘਰ 'ਚ ਦਾਖਲ ਹੋਣ ਤੋਂ ਮਨਾ ਕਰ ਦਿੱਤਾ ਹੈ।

ਦਰਅਸਲ 'ਚ ਇਹ ਔਰਤ ਪੁਲਿਸ ਥਾਣੇ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਆਪਣੇ ਬੇਟੇ ਨੂੰ ਰਾਸ਼ਨ ਲੈਣ ਲਈ ਬਾਜ਼ਾਰ ਭੇਜਿਆ ਸੀ ਪਰ ਉਹ ਆਪਣੀ ਪਤਨੀ ਨੂੰ ਲੈ ਆਇਆ ਹੈ। ਮਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਉਸ ਨੇ ਪੁਲਿਸ ਦੇ ਸਾਹਮਣੇ ਰੌਂਦੇ ਹੋਏ ਕਿਹਾ ਕਿ ਮੈਂ ਆਪਣੇ ਬੇਟੇ ਨੂੰ ਘਰ ਦਾ ਰਾਸ਼ਨ ਲਿਆਉਣ ਲਈ ਭੇਜਿਆ ਸੀ ਪਰ ਉਹ ਆਪਣੀ ਪਤਨੀ ਨਾਲ ਵਾਪਸ ਆਇਆ ਹੈ। ਮੈਂ ਇਸ ਵਿਆਹ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਾਂ।

lockdown : mother sent her son to home rations, Brought bride In Uttar Pradesh ਲਾਕਡਾਊਨ 'ਚ ਮਾਂ ਨੇ ਪੁੱਤ ਨੂੰ ਲੈਣ ਭੇਜਿਆ ਘਰ ਦਾ ਰਾਸ਼ਨ,ਲੈ ਆਇਆ ਵਹੁਟੀ

ਔਰਤ ਦੇ ਬੇਟੇ ਗੁੱਡੂ (26) ਦਾ ਕਹਿਣਾ ਹੈ ਕਿ ਉਸ ਨੇ ਦੋ ਮਹੀਨੇ ਪਹਿਲਾਂ ਹਰਿਦੁਆਰ ਦੇ ਆਰੀਆ ਸਮਾਜ ਮੰਦਰ 'ਚ ਸਵਿਤਾ ਨਾਲ ਵਿਆਹ ਕਰਵਾ ਲਿਆ ਸੀ ਪਰ ਉਸ ਸਮੇਂ ਉਨ੍ਹਾਂ ਨੂੰ ਵਿਆਹ ਦਾ ਸਰਟੀਫ਼ਿਕੇਟ ਨਹੀਂ ਮਿਲਿਆ ਸੀ। ਇਸ ਤੋਂ ਬਾਅਦ ਮੈਂ ਫ਼ੈਸਲਾ ਲਿਆ ਕਿ ਮੈਂ ਦੁਬਾਰਾ ਹਰਿਦੁਆਰ ਜਾਵਾਂਗਾ ਅਤੇ ਆਪਣਾ ਵਿਆਹ ਦਾ ਸਰਟੀਫ਼ਿਕੇਟ ਲੈ ਕੇ ਆਵਾਂਗਾ ਪਰ ਲਾਕਡਾਊਨ ਕਾਰਨ ਮੈਂ ਨਹੀਂ ਜਾ ਸਕਿਆ।

ਉਸ ਨੇ ਦੱਸਿਆ ਕਿ ਹਰਿਦੁਆਰ ਤੋਂ ਪਰਤਣ ਤੋਂ ਬਾਅਦ ਸਵਿਤਾ ਦਿੱਲੀ 'ਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ ਪਰ ਮੈਂ ਫ਼ੈਸਲਾ ਕੀਤਾ ਹੈ ਕਿ ਉਸ ਨੂੰ ਆਪਣੇ ਘਰ ਲਿਆਵਾਂਗਾ ਅਤੇ ਆਪਣੀ ਮਾਂ ਨੂੰ ਮਿਲਾਵਾਂਗਾ। ਉਸ ਨੇ ਦੱਸਿਆ ਕਿ ਜਿੱਥੇ ਮੇਰੀ ਪਤਨੀ ਕਿਰਾਏ 'ਤੇ ਰਹਿ ਰਹੀ ਸੀ, ਮਕਾਨ ਮਾਲਕ ਨੇ ਘਰ ਖਾਲੀ ਕਰਨ ਲਈ ਕਿਹਾ ਸੀ। ਉੱਧਰ ਇਸ ਸਮੱਸਿਆ ਦਾ ਹੱਲ ਪੁਲਿਸ ਕੋਲ ਵੀ ਨਹੀਂ ਹੈ।
-PTCNews

adv-img
adv-img