Advertisment

ਲੋਕ ਸਭਾ ਹਲਕਾ ਲੁਧਿਆਣਾ ਤੋਂ ਇਸ ਉਮੀਦਵਾਰ ਦੀ ਚਮਕੀ ਕਿਸਮਤ , ਪੜ੍ਹੋ ਪੂਰੇ ਵੇਰਵੇ

author-image
Shanker Badra
Updated On
New Update
ਲੋਕ ਸਭਾ ਹਲਕਾ ਲੁਧਿਆਣਾ ਤੋਂ ਇਸ ਉਮੀਦਵਾਰ ਦੀ ਚਮਕੀ ਕਿਸਮਤ , ਪੜ੍ਹੋ ਪੂਰੇ ਵੇਰਵੇ
Advertisment
ਲੋਕ ਸਭਾ ਹਲਕਾ ਲੁਧਿਆਣਾ ਤੋਂ ਇਸ ਉਮੀਦਵਾਰ ਦੀ ਚਮਕੀ ਕਿਸਮਤ , ਪੜ੍ਹੋ ਪੂਰੇ ਵੇਰਵੇ:ਲੁਧਿਆਣਾ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਕਰਕੇ ਪੰਜਾਬ ਦੇ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹ ਗਿਆ ਹੈ ਅਤੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। Lok Sabha constituency from Ludhiana Ravneet Singh Bittu Win ਲੋਕ ਸਭਾ ਹਲਕਾ ਲੁਧਿਆਣਾ ਤੋਂ ਇਸ ਉਮੀਦਵਾਰ ਦੀ ਚਮਕੀ ਕਿਸਮਤ , ਪੜ੍ਹੋ ਪੂਰੇ ਵੇਰਵੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ 76372 ਵੋਟਾਂ ਦੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ।ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੂੰ 383795 , ਮਹੇਸ਼ਇੰਦਰ ਸਿੰਘ ਗਰੇਵਾਲ ਨੂੰ 299435 ਅਤੇ ਸਿਮਰਜੀਤ ਸਿੰਘ ਬੈਂਸ ਨੂੰ 307423 ਵੋਟਾਂ ਮਿਲੀਆਂ ਹਨ। Lok Sabha constituency from Ludhiana Ravneet Singh Bittu Win ਲੋਕ ਸਭਾ ਹਲਕਾ ਲੁਧਿਆਣਾ ਤੋਂ ਇਸ ਉਮੀਦਵਾਰ ਦੀ ਚਮਕੀ ਕਿਸਮਤ , ਪੜ੍ਹੋ ਪੂਰੇ ਵੇਰਵੇ ਇਸ ਤੋਂ ਇਲਾਵਾ ਸਾਲ 2014 'ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਰਵਨੀਤ ਸਿੰਘ ਬਿੱਟੂ (ਕਾਂਗਰਸ) ਅਤੇ ਮਨਪ੍ਰੀਤ ਸਿੰਘ ਇਆਲੀ (ਸ਼੍ਰੋਮਣੀ ਅਕਾਲੀ ਦਲ) ਸਮੇਤ ਆਮ ਆਦਮੀ ਪਾਰਟੀ ਵੱਲੋਂ ਉਤਾਰੇ ਗਏ ਹਰਵਿੰਦਰ ਸਿੰਘ ਫੂਲਕਾ 'ਚ ਤ੍ਰਿਕੋਣਾ ਮੁਕਾਬਲਾ ਹੋਇਆ ਸੀ, ਜਿਸ 'ਚ 19,709 ਵੋਟਾਂ ਨਾਲ ਰਵਨੀਤ ਸਿੰਘ ਬਿੱਟੂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ।ਇਸ ਸੀਟ 'ਤੇ ਇੱਕ ਵਾਰ ਫ਼ਿਰ ਰਵਨੀਤ ਸਿੰਘ ਬਿੱਟੂ ਨੇ ਬਾਜ਼ੀ ਮਾਰੀ ਹੈ। Lok Sabha constituency from Ludhiana Ravneet Singh Bittu Win ਲੋਕ ਸਭਾ ਹਲਕਾ ਲੁਧਿਆਣਾ ਤੋਂ ਇਸ ਉਮੀਦਵਾਰ ਦੀ ਚਮਕੀ ਕਿਸਮਤ , ਪੜ੍ਹੋ ਪੂਰੇ ਵੇਰਵੇ ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਲੱਗਭਗ ਸਾਰੀਆਂ ਸੀਟਾਂ 'ਤੇ ਸਾਹਮਣੇ ਆ ਚੁੱਕੇ ਹਨ।ਜਿਸ ਤੋਂ ਬਾਅਦ ਸਾਫ਼ ਹੋ ਗਿਆ ਕਿ ਕੇਂਦਰ ਵਿੱਚ ਫ਼ਿਰ ਮੋਦੀ ਦੀ ਸਰਕਾਰ ਬਣ ਗਈ ਹੈ। -PTCNews-
punjab-news shiromani-akali-dal punjab-congress punjab-politics latest-news-in-punjabi lok-sabha-elections news-in-punjabi aap-party lok-sabha-elections-2019 loksabhaelections2019
Advertisment

Stay updated with the latest news headlines.

Follow us:
Advertisment