ਯੋਗ ਗੁਰੂ ਬਾਬਾ ਰਾਮਦੇਵ ਨੇ PM ਦੇ ਹੱਕ ‘ਚ ਦਿੱਤਾ ਵੱਡਾ ਬਿਆਨ, ਕਿਹਾ “ਮੋਦੀ ਦੀ ਸ਼ਖਸੀਅਤ ਹਿਮਾਲਿਆ ਵਰਗੀ”

pm
ਯੋਗ ਗੁਰੂ ਬਾਬਾ ਰਾਮਦੇਵ ਨੇ PM ਦੇ ਹੱਕ 'ਚ ਦਿੱਤਾ ਵੱਡਾ ਬਿਆਨ, ਕਿਹਾ "ਮੋਦੀ ਦੀ ਸ਼ਖਸੀਅਤ ਹਿਮਾਲਿਆ ਵਰਗੀ"

ਯੋਗ ਗੁਰੂ ਬਾਬਾ ਰਾਮਦੇਵ ਨੇ PM ਦੇ ਹੱਕ ‘ਚ ਦਿੱਤਾ ਵੱਡਾ ਬਿਆਨ, ਕਿਹਾ “ਮੋਦੀ ਦੀ ਸ਼ਖਸੀਅਤ ਹਿਮਾਲਿਆ ਵਰਗੀ”,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਬੀਤੇ ਦਿਨ 20 ਸੂਬਿਆਂ ਦੀਆਂ 91 ਸੀਟਾਂ ‘ਤੇ ਵੋਟਿੰਗ ਮੁਕੰਮਲ ਹੋਈ। ਇਸ ਦੌਰਾਨ ਯੋਗ ਗੁਰੂ ਬਾਬਾ ਰਾਮਦੇਵ ਆਪਣੀ ਵੋਟ ਭੁਗਤਾਉਣ ਲਈ ਹਰਿਦੁਆਰ ਪਹੁੰਚੇ।

pm
ਯੋਗ ਗੁਰੂ ਬਾਬਾ ਰਾਮਦੇਵ ਨੇ PM ਦੇ ਹੱਕ ‘ਚ ਦਿੱਤਾ ਵੱਡਾ ਬਿਆਨ, ਕਿਹਾ “ਮੋਦੀ ਦੀ ਸ਼ਖਸੀਅਤ ਹਿਮਾਲਿਆ ਵਰਗੀ”

ਬੀਤੇ ਦਿਨ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਖਸੀਅਤ ਨੂੰ ਹਿਮਾਲਿਆ ਵਰਗੀ ਦੱਸਦਿਆਂ ਕਿਹਾ ਕਿ ਉਨ੍ਹਾਂ ਵਿਅਕਤੀਆਂ ਨੂੰ ਵੋਟ ਪਾਉਣੀ ਚਾਹੀਦੀ ਹੈ, ਜਿਨ੍ਹਾਂ ਦੀਆਂ ਨੀਤੀਆਂ, ਨੀਅਤ, ਲੀਡਰਸ਼ਿਪ ਅਤੇ ਚਰਿੱਤਰ ਪਵਿੱਤਰ ਹੋਵੇ।

ਹੋਰ ਪੜ੍ਹੋ:ਕਾਂਗਰਸੀ ਕੌਂਸਲਰ ਮਿੱਠੂ ਮਦਾਨ ਜੇ ਦੋਸ਼ੀ ਨਹੀਂ ਤਾਂ ਕਿਉਂ ਹੋਇਆ ਪਰਿਵਾਰ ਸਮੇਤ ਫ਼ਰਾਰ ?

ਇਥੇ ਵੋਟ ਪਾਉਣ ਪਿੱਛੋਂ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰੀਆਂ, ਦੇਸ਼ ਨੂੰ ਲੁੱਟਣ ਵਾਲਿਆਂ ਅਤੇ ਫਿਰਕਾਪ੍ਰਸਤੀ ਫੈਲਾਉਣ ਵਾਲਿਆਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ।

pm
ਯੋਗ ਗੁਰੂ ਬਾਬਾ ਰਾਮਦੇਵ ਨੇ PM ਦੇ ਹੱਕ ‘ਚ ਦਿੱਤਾ ਵੱਡਾ ਬਿਆਨ, ਕਿਹਾ “ਮੋਦੀ ਦੀ ਸ਼ਖਸੀਅਤ ਹਿਮਾਲਿਆ ਵਰਗੀ”

ਜ਼ਿਕਰ ਏ ਖਾਸ ਹੈ ਕਿ ਬੀਤੇ ਦਿਨ ਪਹਿਲੇ ਪੜਾਅ ‘ਚ 20 ਸੂਬਿਆਂ ਦੀਆਂ 91 ਸੀਟਾਂ ‘ਤੇ ਵੋਟਿੰਗ ਹੋਈ। ਇਹਨਾਂ ਸੀਟਾਂ ‘ਤੇ 1279 ਉਮੀਦਵਾਰ ਮੈਦਾਨ ‘ਚ ਸਨ। ਜਿਨ੍ਹਾਂ ‘ਚ 1190 ਪੁਰਸ਼ ਉਮੀਦਵਾਰ ਅਤੇ 89 ਮਹਿਲਾ ਉਮੀਦਵਾਰ ਆਪਣੀ ਕਿਸਮਤ ਅਜਮਾਂ ਰਹੇ ਸਨ।

-PTC News