Sat, Apr 27, 2024
Whatsapp

ਲੰਡਨ ਬ੍ਰਿਜ ਸਟੇਸ਼ਨ ਪਲੇਟਫਾਰਮ 'ਤੇ ਹੋਈ ਲੜਾਈ 'ਚ ਇੱਕ ਵਿਅਕਤੀ ਚਾਕੂ ਵੱਜਣ ਨਾਲ ਹੋਇਆ ਜ਼ਖਮੀ

Written by  Joshi -- February 02nd 2018 07:57 PM
ਲੰਡਨ ਬ੍ਰਿਜ ਸਟੇਸ਼ਨ ਪਲੇਟਫਾਰਮ 'ਤੇ ਹੋਈ ਲੜਾਈ 'ਚ ਇੱਕ ਵਿਅਕਤੀ ਚਾਕੂ ਵੱਜਣ ਨਾਲ ਹੋਇਆ ਜ਼ਖਮੀ

ਲੰਡਨ ਬ੍ਰਿਜ ਸਟੇਸ਼ਨ ਪਲੇਟਫਾਰਮ 'ਤੇ ਹੋਈ ਲੜਾਈ 'ਚ ਇੱਕ ਵਿਅਕਤੀ ਚਾਕੂ ਵੱਜਣ ਨਾਲ ਹੋਇਆ ਜ਼ਖਮੀ

London Bridge station fight: three arrested after man stabbed: ਅੱਜ ਸਵੇਰ ਦੇ ਸਮੇਂ ਲੰਡਨ ਬ੍ਰਿਜ ਸਟੇਸ਼ਨ ਪਲੇਟਫਾਰਮ 'ਤੇ ਹੋਈ ਇੱਕ ਲੜਾਈ ਦੌਰਾਨ ਇਕ ਵਿਅਕਤੀ ਦੇ ਚਾਕੂ ਮਾਰ ਮਾਰੇ ਦਾ ਸਮਾਚਾਰ ਮਿਲਿਆ ਹੈ। ਦੱਸ ਦੇਈਏ ਕਿ ਇਸ ਸਮੇਂ ਬ੍ਰਿਜ ਸਟੇਸ਼ਨ ਪਲੇਟਫਾਰਮ 'ਤੇ ਕਾਫੀ ਭੀੜ ਹੁੰਦੀ ਹੈ। ਕੇਂਦਰੀ ਲੰਡਨ ਸਟੇਸ਼ਨ 'ਤੇ ਉੱਤਰੀ ਲਾਈਨ ਦੇ ਸਾਊਥਬਾਊਂਡ ਪਲੇਟਫਾਰਮ 'ਤੇ ਵਾਪਰੀ ਇਸ ਘਟਨਾ ਤੋਂ ਬਾਅਦ ਲਗਪਗ 06:48 'ਤੇ ਪੁਲਿਸ ਨੂੰ ਬੁਲਾਇਆ ਗਿਆ ਸੀ। London Bridge station fight: three arrested after man stabbed: ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਨੇ ਕਿਹਾ ਕਿ ਇਸ ਘਟਨਾ 'ਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ, ਜਿਸਦੀ ਕਿ ਹਾਲਤ ਅਜੇ ਸਥਿਰ ਦੱਸੀ ਜਾ ਰਹੀ ਹੈ।

ਇਸ ਮਾਮਲੇ 'ਚ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ। ਘਟਨਾ ਦੌਰਾਨ ਸਾਊਥਬਾਊਂਡ ਅਤੇ ਉੱਤਰੀ ਲਾਈਨ ਪਲੇਟਫਾਰਮ ਬੰਦ ਕਰ ਦਿੱਤੇ ਗਏ ਸਨ, ਜਿਸ ਕਾਰਨ ਟ੍ਰੇਨਾਂ ਚੱਲਣ 'ਚ ਕੁਝ ਦੇਰੀ ਹੋਈ ਸੀ। ਕੁਝ ਸਮੇਂ ਬਾਅਦ ਸਾਰੇ ਪਲੇਟਫਾਰਮ ਫਿਰ ਤੋਂ ਖੋਲ੍ਹੇ ਗਏ ਸਨ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਨੇ ਕਿਹਾ ਕਿ ਪੀੜਤ ਸਟਾਫ ਦਾ ਕੋਈ ਮੈਂਬਰ ਨਹੀਂ ਸੀ।ਅਧਿਕਾਰੀਆਂ ਮੁਤਾਬਕ, ਇਹ ਘਟਨਾ ਅੱਤਵਾਦ ਨਾਲ ਸੰਬੰਧਤ ਨਹੀਂ ਸੀ। —PTC News

Top News view more...

Latest News view more...