ਪੰਜਾਬ

ਅੰਮ੍ਰਿਤਸਰ 'ਚ ਵਾਪਰੀ ਵੱਡੀ ਵਾਰਦਾਤ, ਲੁਟੇਰੇ ਲੱਖਾਂ ਦੇ ਗਹਿਣੇ ਤੇ ਕੈਸ਼ ਲੈ ਕੇ ਹੋਏ ਫਰਾਰ

By Riya Bawa -- August 27, 2021 9:35 pm -- Updated:August 27, 2021 9:40 pm

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਸ ਵਾਰਦਾਤ ਦੌਰਾਨ ਪੰਜ ਨਕਾਬਪੋਸ਼ ਲੁਟੇਰੇ ਮਜੀਠਾ ਰੋਡ ਥਾਣੇ ਅਧੀਨ ਆਉਂਦੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਲਾਲ ਚੰਦ ਜਿਊਲਰਸ ਦੇ ਅੰਦਰ ਦਾਖਲ ਹੋ ਕੇ 30 ਲੱਖ ਰੁਪਏ ਦੇ ਗਹਿਣੇ ਅਤੇ 1.25 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਦੇ ਮੁਤਾਬਿਕ ਸ਼ਾਮ ਨੂੰ ਵਾਪਰੀ ਇਸ ਘਟਨਾ ਵਿੱਚ ਦੋ ਲੁਟੇਰੇ ਪਿਸਤੌਲ ਨਾਲ ਲੈਸ ਸਨ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਲੁਟੇਰੇ ਦੋ ਬਾਈਕ 'ਤੇ ਸਵਾਰ ਫਤਿਹਗੜ੍ਹ ਚੂੜੀਆਂ ਵੱਲ ਭੱਜ ਗਏ।

Crime News Haryana

ਦੂਜੇ ਪਾਸੇ ਘਟਨਾ ਦਾ ਪਤਾ ਲੱਗਦਿਆਂ ਹੀ ਏਡੀਸੀਪੀ ਸੰਦੀਪ ਮਲਿਕ, ਏਸੀਪੀ ਸਰਬਜੀਤ ਸਿੰਘ ਬਾਜਵਾ, ਏਐਸਆਈ ਗੁਰਜੀਤ ਸਿੰਘ ਮੌਕੇ 'ਤੇ ਪਹੁੰਚੇ। ਪੁਲਿਸ ਨੇ ਸ਼ੋਅਰੂਮ ਵਿੱਚ ਲਗਾਏ ਗਏ ਡੀਵੀਆਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਏਡੀਸੀਪੀ ਸੰਦੀਪ ਕੁਮਾਰ ਨੇ ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਹੈ। ਫਿਲਹਾਲ ਸਾਰੇ ਸਥਾਨਾਂ 'ਤੇ ਲੁਟੇਰਿਆਂ ਦੀ ਭਾਲ ਜਾਰੀ ਹੈ।

loot in punjab loot in punjab

ਦੱਸਣਯੋਗ ਹੈ ਕਿ ਲੁਟੇਰੇ ਹਥਿਆਰ ਲੈ ਕੇ ਇਕ ਸੋਨੇ ਦੀ ਦੁਕਾਨ 'ਚ ਦਾਖ਼ਲ ਹੋ ਗਏ, ਜਿਥੇ ਉਨ੍ਹਾਂ ਨੇ ਦੁਕਾਨਦਾਰ ਨੂੰ ਗੰਨ-ਪੁਆਇੰਟ 'ਤੇ ਧਮਕਾਇਆ ਅਤੇ ਫਿਰ ਉਸਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਉਹ ਦੁਕਾਨ ਦੇ ਅੰਦਰੋਂ ਵੱਡੀ ਗਿਣਤੀ 'ਚ ਸੋਨਾ ਲੈ ਕੇ ਰਫੂਚੱਕਰ ਹੋ ਗਏ। ਕਿਹਾ ਜਾ ਰਿਹਾ ਹੈ ਕਿ ਲੁੱਟੇ ਹੋਏ ਸੋਨੇ ਦੀ ਕੀਮਤ ਕਰੀਬ 25 ਲੱਖ ਰੁਪਏ ਸੀ। ਇਸ ਮਾਮਲੇ ਵਿੱਚ ਦੁਕਾਨਦਾਰ ਇਨਸਾਫ ਦੀ ਮੰਗ ਕਰ ਰਿਹਾ ਹੈ।

-PTC News

  • Share