Sat, Apr 27, 2024
Whatsapp

ਜਦੋਂ ਮ੍ਰਿਤਕ ਨੌਜਵਾਨ ਨੇ ਉੱਠ ਕੇ ਮੰਗਿਆ ਪਾਣੀ , ਪਾਣੀ ਪੀ ਕੇ ਫ਼ਿਰ ਮਰ ਗਿਆ

Written by  Shanker Badra -- July 15th 2019 05:52 PM
ਜਦੋਂ ਮ੍ਰਿਤਕ ਨੌਜਵਾਨ ਨੇ ਉੱਠ ਕੇ ਮੰਗਿਆ ਪਾਣੀ , ਪਾਣੀ ਪੀ ਕੇ ਫ਼ਿਰ ਮਰ ਗਿਆ

ਜਦੋਂ ਮ੍ਰਿਤਕ ਨੌਜਵਾਨ ਨੇ ਉੱਠ ਕੇ ਮੰਗਿਆ ਪਾਣੀ , ਪਾਣੀ ਪੀ ਕੇ ਫ਼ਿਰ ਮਰ ਗਿਆ

ਜਦੋਂ ਮ੍ਰਿਤਕ ਨੌਜਵਾਨ ਨੇ ਉੱਠ ਕੇ ਮੰਗਿਆ ਪਾਣੀ , ਪਾਣੀ ਪੀ ਕੇ ਫ਼ਿਰ ਮਰ ਗਿਆ:ਲਖਨਊ : ਅਮੀਨਾਬਾਦ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਮ੍ਰਿਤਕ ਨੌਜਵਾਨ ਪਾਣੀ ਪੀ ਕੇ ਫ਼ਿਰ ਮਰ ਗਿਆ ਹੈ। ਦਰਅਸਲ 'ਚ ਲਖਨਊ ਦੇ ਇੱਕ ਨਿੱਜੀ ਹਸਪਤਾਲ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਜਦੋਂ ਮ੍ਰਿਤਕ ਨੌਜਵਾਨ ਦੀ ਲਾਸ਼ ਘਰ ਪੁੱਜੀ ਤਾਂ ਪਰਿਵਾਰਕ ਮੈਂਬਰ ਦੇਖ ਕੇ ਰੋਣ ਲੱਗ ਗਏ। ਇਸ ਤੋਂ ਚਾਰ ਘੰਟੇ ਬਾਅਦ ਮ੍ਰਿਤਕ ਨੌਜਵਾਨ ਨੇ ਅੱਖਾਂ ਖੋਲ੍ਹੀਆਂ ,ਇਸ਼ਾਰੇ ਨਾਲ ਪਾਣੀ ਮੰਗਿਆ ਅਤੇ ਕੱਪ ਭਰ ਕੇ ਪੀਤਾ। ਇਹ ਦੇਖ ਕੇ ਸਭਨਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਹਨ। ਉਸ ਨੂੰ ਬਲਰਾਮਪੁਰਾ ਹਸਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਦੋਬਾਰਾ ਮ੍ਰਿਤਕ ਐਲਾਨ ਦਿੱਤਾ। [caption id="attachment_318568" align="aligncenter" width="300"]Lucknow: youth Deathbody Drink water and then die ਜਦੋਂ ਮ੍ਰਿਤਕ ਨੌਜਵਾਨ ਨੇ ਉੱਠ ਕੇ ਮੰਗਿਆ ਪਾਣੀ , ਪਾਣੀ ਪੀ ਕੇ ਫ਼ਿਰ ਮਰ ਗਿਆ[/caption] ਦੱਸਿਆ ਜਾਂਦਾ ਹੈ ਕਿ ਅਮੀਨਾਬਾਦ ਦੇ ਰਹਿਣ ਵਾਲੇ ਸੰਜੇ ਦੀ ਕੁੱਝ ਦਿਨ ਪਹਿਲਾਂ ਅਚਾਨਕ ਤਬੀਅਤ ਖ਼ਰਾਬ ਹੋ ਗਈ ਅਤੇ ਉਸਨੂੰ ਕਲੀਨਿਕ ਲਿਜਾਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਪੀਲੀਆ ਦੱਸਿਆ। ਜਦੋਂ ਉਸਨੂੰ ਚਾਰ–ਪੰਜ ਦਿਨ ਤੱਕ ਕੋਈ ਫ਼ਾਇਦਾ ਨਹੀਂ ਹੋਇਆ ਤਾਂ ਉਸ ਨੂੰ ਸਨਿੱਚਰਵਾਰ ਨੂੰ ਨਖਾਸ ਦੇ ਨਿਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਸੰਜੇ ਨੂੰ ਐਤਵਾਰ ਸਵੇਰੇ 6 ਕੁ ਵਜੇ ਮ੍ਰਿਤਕ ਐਲਾਨ ਦਿੱਤਾ ਸੀ। [caption id="attachment_318566" align="aligncenter" width="300"]Lucknow: youth Deathbody Drink water and then die ਜਦੋਂ ਮ੍ਰਿਤਕ ਨੌਜਵਾਨ ਨੇ ਉੱਠ ਕੇ ਮੰਗਿਆ ਪਾਣੀ , ਪਾਣੀ ਪੀ ਕੇ ਫ਼ਿਰ ਮਰ ਗਿਆ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬੇਰੁਜ਼ਗਾਰ ਅਧਿਆਪਕਾਂ ਨੇ ਕੀਤੀ ਸੂਬਾ ਕਮੇਟੀ ਦੀ ਮੀਟਿੰਗ , ਸਿੱਖਿਆ ਮੰਤਰੀ ਖਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਲਾਸ਼ ਲੈ ਕੇ ਘਰ ਆ ਗਏ ਅਤੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਹੋਣ ਲੱਗੀਆਂ ਪਰ 10 ਕੁ ਵਜੇ ਅਚਾਨਕ ਸਰੀਰ ਵਿੱਚ ਹਰਕਤ ਹੋਈ ਤੇ ਉਸ ਨੇ ਅੱਖਾਂ ਖੋਲ੍ਹ ਲਈਆਂ।ਜਦੋਂ ਸੰਜੇ ਨੇ ਪਾਣੀ ਲਈ ਇਸ਼ਾਰਾ ਕੀਤਾ ਤਾਂ ਉਸ ਨੂੰ ਪਾਣੀ ਪਿਆਇਆ ਗਿਆ। ਉਸ ਨੂੰ ਮੁੜ ਬਲਰਾਮਪੁਰ ਹਸਪਤਾਲ ਦੀ ਐਮਰਜੈਂਸੀ ’ਚ ਲੋਕ ਪੁੱਜੇ ਤਾਂ ਡਾਕਟਰਾਂ ਨੇ ਇੱਕ ਵਾਰ ਫਿਰ ਸੰਜੇ ਨੂੰ ਮ੍ਰਿਤਕ ਐਲਾਨ ਦਿੱਤਾ। -PTCNews


Top News view more...

Latest News view more...