ਗੁਰਦੁਆਰੇ ਮੱਥਾ ਟੇਕਣ ਜਾ ਰਹੇ ਬੱਚੇ ਨੂੰ ਤੇਜ਼ ਰਫ਼ਤਾਰ ਬੱਸ ਨੇ ਦਰੜਿਆ, ਰੋਹ ‘ਚ ਆਏ ਲੋਕਾਂ ਨੇ ਬੱਸ ਦੀ ਕੀਤੀ ਭੰਨ-ਤੋੜ

Ludhiana Dhaba Lohra Road bus Accident bus Children Death
ਗੁਰਦੁਆਰੇ ਮੱਥਾ ਟੇਕਣ ਜਾ ਰਹੇ ਬੱਚੇ ਨੂੰ ਤੇਜ਼ ਰਫ਼ਤਾਰ ਬੱਸ ਨੇ ਦਰੜਿਆ, ਰੋਹ 'ਚ ਆਏ ਲੋਕਾਂ ਨੇ ਬੱਸ ਦੀ ਕੀਤੀ ਭੰਨ-ਤੋੜ

ਗੁਰਦੁਆਰੇ ਮੱਥਾ ਟੇਕਣ ਜਾ ਰਹੇ ਬੱਚੇ ਨੂੰ ਤੇਜ਼ ਰਫ਼ਤਾਰ ਬੱਸ ਨੇ ਦਰੜਿਆ, ਰੋਹ ‘ਚ ਆਏ ਲੋਕਾਂ ਨੇ ਬੱਸ ਦੀ ਕੀਤੀ ਭੰਨ-ਤੋੜ:ਲੁਧਿਆਣਾ : ਲੁਧਿਆਣਾ ਦੇ ਢਾਬਾ ਲੋਹਾਰਾ ਰੋਡ ‘ਤੇ ਇੱਕ ਭਿਆਨਿਕ ਸੜਕ ਹਾਦਸਾ ਵਾਪਰਿਆ ਹੈ।

Ludhiana Dhaba Lohra Road bus Accident bus Children Death
ਗੁਰਦੁਆਰੇ ਮੱਥਾ ਟੇਕਣ ਜਾ ਰਹੇ ਬੱਚੇ ਨੂੰ ਤੇਜ਼ ਰਫ਼ਤਾਰ ਬੱਸ ਨੇ ਦਰੜਿਆ, ਰੋਹ ‘ਚ ਆਏ ਲੋਕਾਂ ਨੇ ਬੱਸ ਦੀ ਕੀਤੀ ਭੰਨ-ਤੋੜ

ਇਸ ਦੌਰਾਨ ਐਕਟਿਵਾ ‘ਤੇ ਗੁਰਦੁਆਰੇ ਮੱਥਾ ਟੇਕਣ ਜਾ ਰਹੇ ਬੱਚੇ ਨੂੰ ਇੱਕ ਤੇਜ਼ ਰਫ਼ਤਾਰ ਬੱਸ ਨੇ ਬੁਰੀ ਤਰ੍ਹਾਂ ਦਰੜ ਦਿੱਤਾ ਹੈ ,ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।ਮ੍ਰਿਤਕ ਬੱਚੇ ਦੀ ਪਛਾਣ ਪ੍ਰਿੰਸ ਵਜੋਂ ਹੋਈ ਹੈ।ਇਸ ਹਾਦਸੇ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।

Ludhiana Dhaba Lohra Road bus Accident bus Children Death
ਗੁਰਦੁਆਰੇ ਮੱਥਾ ਟੇਕਣ ਜਾ ਰਹੇ ਬੱਚੇ ਨੂੰ ਤੇਜ਼ ਰਫ਼ਤਾਰ ਬੱਸ ਨੇ ਦਰੜਿਆ, ਰੋਹ ‘ਚ ਆਏ ਲੋਕਾਂ ਨੇ ਬੱਸ ਦੀ ਕੀਤੀ ਭੰਨ-ਤੋੜ

ਇਸ ਘਟਨਾ ਤੋਂ ਬਾਅਦ ਰੋਹ ‘ਚ ਆਏ ਲੋਕਾਂ ਵੱਲੋਂ ਬੱਸ ‘ਤੇ ਪੱਥਰਬਾਜ਼ੀ ਕਰਦੇ ਹੋਏ ਭੰਨਤੋੜ ਕੀਤੀ ਗਈ ਹੈ ,ਉੱਥੇ ਹੀ ਉਨ੍ਹਾਂ ਵੱਲੋਂ ਬੱਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ।ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਵਲੋਂ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇੱਥੇ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ।

Ludhiana Dhaba Lohra Road bus Accident bus Children Death
ਗੁਰਦੁਆਰੇ ਮੱਥਾ ਟੇਕਣ ਜਾ ਰਹੇ ਬੱਚੇ ਨੂੰ ਤੇਜ਼ ਰਫ਼ਤਾਰ ਬੱਸ ਨੇ ਦਰੜਿਆ, ਰੋਹ ‘ਚ ਆਏ ਲੋਕਾਂ ਨੇ ਬੱਸ ਦੀ ਕੀਤੀ ਭੰਨ-ਤੋੜ

ਇਸ ਦੌਰਾਨ ਮ੍ਰਿਤਕ ਬੱਚੇ ਪ੍ਰਿੰਸ ਦੇ ਪਿਤਾ ਨੇ ਦੱਸਿਆ ਕਿ ਉਹ ਬੱਚਿਆਂ ਨੂੰ ਲੈ ਕੇ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ‘ਚ ਮੱਥਾ ਟੇਕਣ ਜਾ ਰਹੇ ਸਨ ਕਿ ਸੜਕ ਪਾਰ ਕਰਦੇ ਸਮੇਂ ਬੱਸ ਨੇ ਪ੍ਰਿੰਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਪ੍ਰਿੰਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।
-PTCNews