Fri, Apr 26, 2024
Whatsapp

ਲੁਧਿਆਣਾ 'ਚ ਲੁਟੇਰਿਆਂ ਨੇ ਲੱਖਾਂ ਦੀ ਰਾਸ਼ੀ ‘ਤੇ ਕੀਤਾ ਹੱਥ ਸਾਫ਼, ਬਜ਼ੁਰਗ ਨਾਲ ਵਾਪਰੀ ਇਹ ਘਟਨਾ

Written by  Joshi -- October 10th 2018 04:14 PM
ਲੁਧਿਆਣਾ 'ਚ ਲੁਟੇਰਿਆਂ ਨੇ ਲੱਖਾਂ ਦੀ ਰਾਸ਼ੀ ‘ਤੇ ਕੀਤਾ ਹੱਥ ਸਾਫ਼, ਬਜ਼ੁਰਗ ਨਾਲ ਵਾਪਰੀ ਇਹ ਘਟਨਾ

ਲੁਧਿਆਣਾ 'ਚ ਲੁਟੇਰਿਆਂ ਨੇ ਲੱਖਾਂ ਦੀ ਰਾਸ਼ੀ ‘ਤੇ ਕੀਤਾ ਹੱਥ ਸਾਫ਼, ਬਜ਼ੁਰਗ ਨਾਲ ਵਾਪਰੀ ਇਹ ਘਟਨਾ

ਲੁਧਿਆਣਾ 'ਚ ਲੁਟੇਰਿਆਂ ਨੇ ਲੱਖਾਂ ਦੀ ਰਾਸ਼ੀ ‘ਤੇ ਕੀਤਾ ਹੱਥ ਸਾਫ਼, ਬਜ਼ੁਰਗ ਨਾਲ ਵਾਪਰੀ ਇਹ ਘਟਨਾ ਲੁਧਿਆਣਾ: ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ। ਸੂਬੇ ਅੰਦਰ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਵੱਡੇ ਪੱਧਰ ‘ਤੇ ਅੰਜ਼ਾਮ ਦਿੱਤਾ ਜਾ ਰਿਹਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਗੜਬੜਾਉਂਦੀ ਨਜ਼ਰ ਆ ਰਹੀ ਹੈ। ਹੁਣ ਤੱਕ ਅਨੇਕਾਂ ਹੀ ਲੋਕ ਇਹਨਾਂ ਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਹਨ।ਅਜਿਹਾ ਹੀ ਇੱਕ ਤਾਜ਼ਾ ਮਾਮਲਾ ਲੁਧਿਆਣਾ 'ਚ ਸਾਹਮਣੇ ਆਇਆ ਹੈ,ਜਿੱਥੇ ਗਿੱਲ ਚੌਕ ਦੇ ਨੇੜੇ ਓਵਰਲਾਕ ਰੋਡ ਸਥਿਤ ਪੀ.ਐਨ.ਬੀ ਬੈਂਕ ਸ਼ਾਖਾ ਦੇ ਬਾਹਰ ਦੋ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲੇ ਬਜੁਰਗ ਤੋਂ 4 ਲੱਖ 80 ਰੁਪਏ ਲੁੱਟ ਲਏ। ਹੋਰ ਪੜ੍ਹੋ: ਨਹੀਂ ਹੋਏ ਪਾਣੀਆਂ ਦੇ ਮਸਲੇ ਹੱਲ, ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੰਧੂ ਜਲ ਸੰਧੀ ‘ਤੇ ਗੱਲਬਾਤ ਦਾ ਨਹੀਂ ਨਿਕਲਿਆ ਕੋਈ ਸਿੱਟਾ! ਸੂਤਰਾਂ ਅਨੁਸਾਰ ਲੁਟੇਰਿਆਂ ਨੇ ਉਸ ਸਮੇਂ ਵਾਰਦਾਤ ਨੂੰ ਅੰਜ਼ਾਮ ਦਿੱਤਾ,ਜਿਸ ਸਮੇਂ ਪੀੜਤ ਬੈਂਕ ਤੋਂ ਪੈਸੇ ਕਢਵਾ ਕੇ ਬਾਹਰ ਆ ਰਿਹਾ ਸੀ।ਪੀੜਤ ਨੇ ਇਸ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ।ਜਿਸ ਦੌਰਾਨ ਮੌਕੇ 'ਤੇ ਪਹੁੰਚੀ ਸਥਾਨਕ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। —PTC News


Top News view more...

Latest News view more...