ਲੁਧਿਆਣਾ : ਅੱਧੀ ਰਾਤ 2 ਧਿਰਾਂ ‘ਚ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ ਰੋੜੇ

Ludhiana Fight

ਲੁਧਿਆਣਾ : ਅੱਧੀ ਰਾਤ 2 ਧਿਰਾਂ ‘ਚ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ ਰੋੜੇ,ਲੁਧਿਆਣਾ: ਬੀਤੇ ਰਾਤ ਲੁਧਿਆਣਾ ਦੇ ਛਾਉਣੀ ਮੁਹੱਲੇ ‘ਚ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ, ਜਦੋਂ ਇਥੇ 2 ਧਿਰਾਂ ‘ਚ ਜ਼ਬਰਦਸਤ ਲੜਾਈ ਹੋ ਗਈ। ਇਹ ਝੜਪ ਇਨ੍ਹੀ ਭਿਆਨਕ ਸੀ ਕਿ ਦੋ ਧਿਰਾਂ ਵਿਚਕਾਰ ਇੱਟਾਂ-ਰੋੜੇ ਚੱਲ ਪਏ ਅਤੇ ਇਸ ਦੌਰਾਨ ਗੱਡੀਆਂ ਦੇ ਸ਼ੀਸ਼ੇ ਵੀ ਤੋੜੇ ਗਏ।

Ludhiana Fightਜਿਸ ਕਾਰਨ ਕਈ ਲੋਕ ਜ਼ਖਮੀ ਵੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਹੈ। ਜਦੋਂ ਇਸ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ।

ਹੋਰ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਨੇ 312 ਸਿੱਖਾਂ ਨੂੰ ਕਾਲੀ ਸੂਚੀ ‘ਚੋਂ ਕੱਢਣ ਦੇ ਕੇਂਦਰ ਦੇ ਫੈਸਲੇ ਦਾ ਕੀਤਾ ਸੁਆਗਤ

Ludhiana Fightਜਾਣਕਾਰੀ ਮੁਤਾਬਕ ਪਹਿਲੀ ਧਿਰ ‘ਤੇ ਦੂਜੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਇਲਾਕੇ ‘ਚ ਰਹਿੰਦੀ ਸਿੱਖ ਕਮਿਊਨਿਟੀ ‘ਤੇ ਹਮਲਾ ਕਰ ਰਹੇ ਹਨ।

Ludhiana Fightਧਿਰ ਦੇ ਮੈਂਬਰਾਂ ਨੇ ਦੂਜੀ ਧਿਰ ‘ਤੇ ਕੁੱਟਮਾਰ ਦੇ ਦੋਸ਼ ਵੀ ਲਾਏ, ਜਦੋਂ ਕਿ ਦੂਜੀ ਧਿਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਕੋਈ ਝਗੜਾ ਹੋ ਗਿਆ ਸੀ, ਜਿਸ ਦਾ ਫੈਸਲਾ ਵੀ ਹੋ ਚੁੱਕਿਆ ਹੈ ਪਰ ਫਿਰ ਵੀ ਪਹਿਲੀ ਧਿਰ ਵਲੋਂ ਕੁੱਟਮਾਰ ਕੀਤੀ ਗਈ। ਉਧਰ ਪੁਲਿਸ ਨੇ ਦੋਹਾਂ ਧਿਰਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

-PTC News