ਲੁਧਿਆਣਾ : ਭਿਆਨਕ ਅੱਗ ਦੀ ਲਪੇਟ ‘ਚ ਆਈ ਧਾਗਾ ਫੈਕਟਰੀ, 1 ਮਜਦੂਰ ਦੀ ਮੌਤ

Factory Fire

ਲੁਧਿਆਣਾ : ਭਿਆਨਕ ਅੱਗ ਦੀ ਲਪੇਟ ‘ਚ ਆਈ ਧਾਗਾ ਫੈਕਟਰੀ, 1 ਮਜਦੂਰ ਦੀ ਮੌਤ,ਲੁਧਿਆਣਾ : ਲੁਧਿਆਣਾ ਦੇ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਫੇਸ 5 ਸਥਿਤ ਇੱਕ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਇਹ ਅੱਗ ਰੋਜ਼ੀ ਸਪੀਨਿੰਗ ਮਿੱਲ ਨਾਂ ਦੀ ਫੈਕਟਰੀ ਵਿਚ ਲੱਗੀ, ਜਿੱਥੇ ਧਾਗਾ ਬਣਾਇਆ ਜਾਂਦਾ ਸੀ।

ਇਸ ਅੱਗ ਦੀ ਲਪੇਟ ‘ਚ ਆਉਣ ਕਾਰਨ ਇਕ ਮਜਦੂਰ ਦੀ ਮੌਤ ਹੋ ਗਈ ਜਦਕਿ ਦੋ ਮਜਦੂਰ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਦਾ ਇਲਾਜ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਚੱਲ ਰਿਹਾ ਹੈ।

ਹੋਰ ਪੜ੍ਹੋ:ਦਿੱਲੀ ਦੇ ਬਾਰਾਪੁਲਾ ਫਲਾਈਓਵਰ ‘ਤੇ ਲੱਗੀ ਭਿਆਨਕ ਅੱਗ, ਮਚਿਆ ਹੜਕੰਪ

ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਅੱਗ ਬੁਝਾਊ ਅਮਲੇ ਦੇ ਅਫਸਰ ਦਾ ਕਹਿਣਾ ਹੈ ਕਿ ਫੋਕਲ ਪੁਆਇੰਟ ‘ਚ ਸਵੇਰੇ ਅੱਗ ਲੱਗੀ ਸੀ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

-PTC News