ਲੁਧਿਆਣਾ : ਮਸ਼ਹੂਰ ਡਾਂਸਰ ਸਪਨਾ ਚੌਧਰੀ ਨਾਲ ਵੱਜੀ ਠੱਗੀ, ਜਾਣੋ ਮਾਮਲਾ

sapna
ਲੁਧਿਆਣਾ : ਮਸ਼ਹੂਰ ਡਾਂਸਰ ਸਪਨਾ ਚੌਧਰੀ ਨਾਲ ਵੱਜੀ ਠੱਗੀ, ਜਾਣੋ ਮਾਮਲਾ

ਲੁਧਿਆਣਾ : ਮਸ਼ਹੂਰ ਡਾਂਸਰ ਸਪਨਾ ਚੌਧਰੀ ਨਾਲ ਵੱਜੀ ਠੱਗੀ, ਜਾਣੋ ਮਾਮਲਾ,ਲੁਧਿਆਣਾ: ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨਾਲ ਠੱਗੀ ਵਕੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਠੱਗੀ ਉਸ ਨਾਲ ਲੁਧਿਆਣਾ ‘ਚ ਵੱਜੀ ਹੈ। ਦਰਅਸਲ ਸਪਨਾ ਚੌਧਰੀ ਲੁਧਿਆਣਾ ਦੇ ਪੰਜਾਬੀ ਭਵਨ ‘ਚ ਇਕ ਸ਼ੋਅ ਕਰਨ ਪਹੁੰਚੀ ਸੀ, ਜਿਸ ਦੌਰਾਨ ਉਸ ਨਾਲ ਠੱਗੀ ਵੱਜ ਗਈ।ਇਸ ਸੰਬੰਧੀ ਸਪਨਾ ਚੌਧਰੀ ਦੇ ਭਰਾ ਵਿਕਾਸ ਦੱਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।

sapna
ਲੁਧਿਆਣਾ : ਮਸ਼ਹੂਰ ਡਾਂਸਰ ਸਪਨਾ ਚੌਧਰੀ ਨਾਲ ਵੱਜੀ ਠੱਗੀ, ਜਾਣੋ ਮਾਮਲਾ

ਵਿਕਾਸ ਦਾ ਕਹਿਣਾ ਹੈ ਕਿ ਸ਼ੋਅ ਦੇ ਆਰਗਨਾਇਜ਼ਰਾਂ ਨਾਲ ਇਸ ਸ਼ੋਅ ਲਈ 8 ਲੱਖ ਰੁਪਏ ਵਿਚ ਗੱਲ ਹੋਈ ਸੀ। ਆਰਗਨਾਇਜ਼ਰਾਂ ਵਲੋਂ 6 ਲੱਖ ਰੁਪਏ ਐਡਵਾਂਸ ਦਿੱਤੇ ਗਏ ਸਨ ਜਦਕਿ ਬਾਕੀ ਦੀ ਪੇਮੈਂਟ ਅੱਜ ਦਿੱਤੀ ਜਾਣੀ ਸੀ।

ਉਨ੍ਹਾਂ ਦੱਸਿਆ ਕਿ ਸਪਨਾ ਨੇ ਅੱਜ ਦਾ ਸ਼ੋਅ ਕੀਤਾ ਪਰ ਸ਼ੋਅ ਖਤਮ ਹੁੰਦੇ ਸਾਰ ਜਦ ਉਨ੍ਹਾਂ ਵਲੋਂ ਆਰਗਨਾਇਜ਼ਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

sapna
ਲੁਧਿਆਣਾ : ਮਸ਼ਹੂਰ ਡਾਂਸਰ ਸਪਨਾ ਚੌਧਰੀ ਨਾਲ ਵੱਜੀ ਠੱਗੀ, ਜਾਣੋ ਮਾਮਲਾ

ਆਰਗਨਾਇਜ਼ਰ ਸ਼ੋਅ ਦੀ ਬੈਲੈਂਸ ਪੇਮੈਂਟ ਇੱਕ ਲੱਖ 90 ਹਜ਼ਾਰ ਰੁਪਏ ਬਿਨਾਂ ਦਿੱਤੇ ਹੀ ਭੱਜ ਗਏ। ਫਿਲਹਾਲ ਲੁਧਿਆਣਾ ਡੀਵਜ਼ਨ 5 ਦੀ ਪੁਲਸ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕਰਨ ਵਿਚ ਜੁਟ ਗਈ ਹੈ।ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News