Sun, Dec 14, 2025
Whatsapp

ਲੁਧਿਆਣਾ ਦੀ ਸ਼ਿਵਾਨੀ ਨੇ ਗੱਡੇ ਜਿੱਤ ਦੇ ਝੰਡੇ, ਚਮਕਾਇਆ ਪੂਰੇ ਪੰਜਾਬ ਦਾ ਨਾਮ

Reported by:  PTC News Desk  Edited by:  Jashan A -- February 05th 2020 04:37 PM -- Updated: February 05th 2020 04:38 PM
ਲੁਧਿਆਣਾ ਦੀ ਸ਼ਿਵਾਨੀ ਨੇ ਗੱਡੇ ਜਿੱਤ ਦੇ ਝੰਡੇ, ਚਮਕਾਇਆ ਪੂਰੇ ਪੰਜਾਬ ਦਾ ਨਾਮ

ਲੁਧਿਆਣਾ ਦੀ ਸ਼ਿਵਾਨੀ ਨੇ ਗੱਡੇ ਜਿੱਤ ਦੇ ਝੰਡੇ, ਚਮਕਾਇਆ ਪੂਰੇ ਪੰਜਾਬ ਦਾ ਨਾਮ

ਲੁਧਿਆਣਾ: ਹਰਿਆਣਾ ਸਿਵਲ ਸਰਵਿਸਿਜ਼ ਦੀ ਪ੍ਰੀਖਿਆ 'ਚ ਲੁਧਿਆਣਾ ਦੇ ਸ਼ਿਵਾਨੀ ਨੇ ਜਿੱਤ ਦੇ ਝੰਡੇ ਗੱਡ ਕੇ ਪੰਜਾਬ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਦਰਅਸਲ, ਲੁਧਿਆਣਾ ਦੇ ਸੈਕਟਰ-39 ਦੀ ਰਹਿਣ ਵਾਲੀ ਸ਼ਿਵਾਨੀ ਨੇ ਦੇਸ਼ ਭਰ 'ਚੋਂ ਦੂਜਾ ਰੈਂਕ ਹਾਸਲ ਕੀਤਾ ਹੈ। ਸ਼ਿਵਾਨੀ ਦੀ ਇਸ ਉਪਲਬਧੀ ਤੋਂ ਬਾਅਦ ਪਰਿਵਾਰ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਲੋਕ ਉਸ ਨੂੰ ਵਧਾਈਆਂ ਦੇਣ ਲਈ ਉਹਨਾਂ ਦੇ ਘਰ ਪਹੁੰਚ ਰਹੇ ਹਨ। Shivani Gargਸ਼ਿਵਾਨੀ ਨੇ ਦੱਸਿਆ ਕਿ ਉਸ ਨੇ 5 ਸਾਲ ਐੱਲ ਐੱਲ ਬੀ ਦੀ ਪੜਾਈ ਕੀਤੀ ਹੈ ਤੇ 2018 'ਚ ਪਾਸ ਹੋਣ ਤੋਂ ਬਾਅਦ ਉਸ ਨੇ ਇਹ ਪ੍ਰੀਖਿਆ ਦਿੱਤੀ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਸੀ ਕਿ ਉਸ ਦਾ ਕੋਈ ਨਾ ਕੋਈ ਰੈਂਕ ਜ਼ਰੂਰ ਆਵੇਗਾ। ਹੋਰ ਪੜ੍ਹੋ: ਪੰਜਾਬ 'ਚ ਅਮਨ ਕਾਨੂੰਨ ਦੀ ਵਿਗੜੀ ਹਾਲਤ, ਸੂਬੇ 'ਚ ਕੋਈ ਵੀ ਵਿਅਕਤੀ ਨਹੀਂ ਸੁਰੱਖਿਅਤ : ਸੁਖਬੀਰ ਸਿੰਘ ਬਾਦਲ ਸ਼ਿਵਾਨੀ ਨੇ ਕਿਹਾ ਕਿ ਉਸ ਦੀ ਇਸ ਕਾਮਯਾਬੀ ਲਈ ਉਸ ਦੇ ਅਧਿਆਪਕਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਸਾਥ ਰਿਹਾ।ਉਸ ਨੇ ਕਿਹਾ ਕਿ ਪ੍ਰੀਖਿਆ ਦੇ ਦੌਰਾਨ ਉਹ ਸਾਰਾ-ਸਾਰਾ ਦਿਨ ਪੜ੍ਹਦੀ ਰਹਿੰਦੀ ਸੀ। Shivani Gargਸ਼ਿਵਾਨੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵੀ ਸ਼ਿਵਾਨੀ ਨੂੰ ਪੂਰਾ ਸਹਿਯੋਗ ਰਹਿੰਦਾ ਸੀ ਉਹ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦੀ ਸੀ ਪਰ ਉਸਦਾ ਪੂਰਾ ਧਿਆਨ ਪੜ੍ਹਾਈ ਵੱਲ ਸੀ। -PTC News


Top News view more...

Latest News view more...

PTC NETWORK
PTC NETWORK