Fri, Apr 26, 2024
Whatsapp

ਮੱਧ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਨੈਸ਼ਨਲ ਲੇਵਲ ਦੇ 4 ਹਾਕੀ ਖਿਡਾਰੀਆਂ ਦੀ ਮੌਤ

Written by  Jashan A -- October 14th 2019 01:22 PM -- Updated: October 14th 2019 01:27 PM
ਮੱਧ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਨੈਸ਼ਨਲ ਲੇਵਲ ਦੇ 4 ਹਾਕੀ ਖਿਡਾਰੀਆਂ ਦੀ ਮੌਤ

ਮੱਧ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਨੈਸ਼ਨਲ ਲੇਵਲ ਦੇ 4 ਹਾਕੀ ਖਿਡਾਰੀਆਂ ਦੀ ਮੌਤ

ਮੱਧ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਨੈਸ਼ਨਲ ਲੇਵਲ ਦੇ 4 ਹਾਕੀ ਖਿਡਾਰੀਆਂ ਦੀ ਮੌਤ, ਹੋਸ਼ੰਗਾਬਾਦ: ਤੇਜ਼ ਰਫ਼ਤਾਰ ਕਾਰਨ ਆਏ ਦਿਨ ਦੇਸ਼ ਭਰ 'ਚ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਜਿਸ ਕਾਰਨ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲੇ 'ਚ ਵਾਪਰਿਆ ਹੈ। ਜਿਥੇ ਇੱਥੇ ਇਕ ਕਾਰ ਹਾਦਸੇ 'ਚ ਰਾਸ਼ਟਰੀ ਪੱਧਰ (ਨੈਸ਼ਨਲ ਲੇਵਲ) ਦੇ ਚਾਰ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਾਦਸੇ 'ਚ ਤਿੰਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹੋਰ ਪੜ੍ਹੋ:ਬੱਸ-ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ, 4 ਲੋਕਾਂ ਦੀ ਮੌਤ, 10 ਜ਼ਖਮੀ https://twitter.com/ANI/status/1183587580668866560?s=20 ਸੂਤਰਾਂ ਅਨੁਸਾਰ ਹਾਦਸੇ ਦੇ ਸਮੇਂ ਕਾਰ 'ਚ ਸਵਾਰ ਸਾਰੇ 7 ਖਿਡਾਰੀ ਮੱਧ ਪ੍ਰਦੇਸ਼ ਹਾਕੀ ਅਕੈਡਮੀ ਨਾਲ ਸੰਬੰਧਤ ਸਨ।ਉਹ ਸਾਰੇ ਧਿਆਨਚੰਦ ਹਾਕੀ ਟੂਰਨਾਮੈਂਟ ਖੇਡਣ ਹੋਸ਼ੰਗਾਬਾਦ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਟੂਰਨਾਮੈਂਟ 'ਚ ਹਿੱਸਾ ਲੈਣ ਆਏ ਕੁਝ ਖਿਡਾਰੀਆਂ ਦੇ ਰੁਕਣ ਦੀ ਵਿਵਸਥਾ ਇਟਾਰਸੀ 'ਚ ਕੀਤੀ ਗਈ ਸੀ। ਇਹ ਖਿਡਾਰੀ ਉੱਥੇ ਹੀ ਜਾ ਰਹੇ ਸਨ ਕਿ ਰਸਤੇ 'ਚ ਹਾਦਸੇ ਦਾ ਸ਼ਿਕਾਰ ਹੋ ਗਏ। -PTC News


Top News view more...

Latest News view more...