Sat, Apr 27, 2024
Whatsapp

ਭੋਪਾਲ: ਹਵਾਈ ਅੱਡੇ 'ਤੇ ਸਿਰਫਿਰੇ ਨੌਜਵਾਨ ਨੇ ਹੈਲੀਕਾਪਟਰ ਦੀ ਕੀਤੀ ਭੰਨਤੋੜ

Written by  Shanker Badra -- February 03rd 2020 04:49 PM -- Updated: February 03rd 2020 06:33 PM
ਭੋਪਾਲ: ਹਵਾਈ ਅੱਡੇ 'ਤੇ ਸਿਰਫਿਰੇ ਨੌਜਵਾਨ ਨੇ ਹੈਲੀਕਾਪਟਰ ਦੀ ਕੀਤੀ ਭੰਨਤੋੜ

ਭੋਪਾਲ: ਹਵਾਈ ਅੱਡੇ 'ਤੇ ਸਿਰਫਿਰੇ ਨੌਜਵਾਨ ਨੇ ਹੈਲੀਕਾਪਟਰ ਦੀ ਕੀਤੀ ਭੰਨਤੋੜ

ਭੋਪਾਲ: ਹਵਾਈ ਅੱਡੇ 'ਤੇ ਸਿਰਫਿਰੇ ਨੌਜਵਾਨ ਨੇ ਹੈਲੀਕਾਪਟਰ ਦੀ ਕੀਤੀ ਭੰਨਤੋੜ:ਮੱਧ ਪ੍ਰਦੇਸ਼ : ਭੋਪਾਲ ਦੇ ਰਾਜਾ ਭੋਜ ਹਵਾਈ ਅੱਡੇ 'ਤੇ ਐਤਵਾਰ ਨੂੰ ਸੁਰੱਖਿਆ 'ਚ ਵੱਡੀ ਲਾਪਰਵਾਹੀ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕੰਧ ਟੱਪ ਕੇ ਹਵਾਈ ਅੱਡੇ ਅੰਦਰ ਦਾਖਲ ਹੋਏ ਇੱਕ ਨੌਜਵਾਨ ਨੇ ਕਾਫੀ ਹੰਗਾਮਾ ਕੀਤਾ ਅਤੇ ਫ਼ਿਰ ਪਾਰਕਿੰਗ 'ਚ ਖੜੇ ਇੱਕ ਹੈਲੀਕਾਪਟਰ ਦੇ ਕੰਚ ਨੂੰ ਤੋੜ ਦਿੱਤਾ ਹੈ। [caption id="attachment_386155" align="aligncenter" width="300"]Madhya Pradesh: Man broke the glass helicopter with stones and damaged chopper at Bhopal airport ਭੋਪਾਲ: ਹਵਾਈ ਅੱਡੇ 'ਤੇ ਸਿਰਫਿਰੇ ਨੌਜਵਾਨ ਨੇ ਹੈਲੀਕਾਪਟਰ ਦੀ ਕੀਤੀ ਪੱਥਰਾਂ ਨਾਲ ਭੰਨਤੋੜ[/caption] ਜਦੋਂ ਸੀਆਈਐਸਐਫ ਦੇ ਜਵਾਨਨੌਜਵਾਨ ਨੂੰ ਫੜਨ ਲਈ ਗਏ ਤਾਂ ਉਹ ਭੱਜ ਕੇ ਰਨਵੇਅ 'ਤੇ ਪਹੁੰਚ ਗਿਆ। ਉਸ ਸਮੇਂ ਸਪਾਈਸਜੈੱਟ ਦਾ ਜਹਾਜ਼ ਰਨਵੇ 'ਤੇ ਖੜਾ ਸੀ, ਜਿਸ ਨੇ ਉਦੈਪੁਰ ਜਾਣਾ ਸੀ। ਇਸ ਦੌਰਾਨ ਨੌਜਵਾਨ ਉਸ ਜਹਾਜ਼ ਦੇ ਅੱਗੇ ਲੇਟ ਗਿਆ। ਹਾਲਾਂਕਿ ਬਾਅਦ 'ਚ ਕਾਫ਼ੀ ਕੋਸ਼ਿਸ਼ ਮਗਰੋਂ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। [caption id="attachment_386157" align="aligncenter" width="300"] Madhya Pradesh: Man broke the glass helicopter with stones and damaged chopper at Bhopal airport ਭੋਪਾਲ: ਹਵਾਈ ਅੱਡੇ 'ਤੇ ਸਿਰਫਿਰੇ ਨੌਜਵਾਨ ਨੇ ਹੈਲੀਕਾਪਟਰ ਦੀ ਕੀਤੀ ਪੱਥਰਾਂ ਨਾਲ ਭੰਨਤੋੜ[/caption] ਡੀਆਈਜੀ ਇਰਸ਼ਾਦ ਵਲੀ ਅਨੁਸਾਰ ਨੌਜਵਾਨ ਦਿਮਾਗੀ ਤੌਰ 'ਤੇ ਬਿਮਾਰ ਲੱਗ ਰਿਹਾ ਹੈ। ਉਸ ਨੇ ਆਪਣਾ ਨਾਮ ਯੋਗੇਸ਼ ਤ੍ਰਿਪਾਠੀ ਦੱਸਿਆ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ। ਸੀਆਈਐਸਐਫ ਨੇ ਉਸ ਨੂੰ ਗਾਂਧੀ ਨਗਰ ਥਾਣੇ ਦੇ ਹਵਾਲੇ ਕਰ ਦਿੱਤਾ ਹੈ। ਉਸਦੇ ਪਰਿਵਾਰ ਨੇ ਕਿਹਾ ਕਿ ਉਸਨੇ ਕਦੇ ਵੀ ਫੌਜ ਵਿਚ ਜਾਣ ਲਈ ਉਤਸ਼ਾਹ ਨਹੀਂ ਦਿਖਾਇਆ। -PTCNews


Top News view more...

Latest News view more...