Sat, Apr 27, 2024
Whatsapp

ਮਾਂ ਦੀ ਆਖਰੀ ਇੱਛਾ ਪੂਰੀ ਕਰਨ ਲਈ ਨੌਜਵਾਨ ਨੇ ਚੁੱਕਿਆ ਇਹ ਬੀੜਾ, ਸ਼ਲਾਘਾ ਦਾ ਬਣਿਆ ਪਾਤਰ

Written by  Jagroop Kaur -- November 13th 2020 02:36 PM -- Updated: November 13th 2020 02:41 PM
ਮਾਂ ਦੀ ਆਖਰੀ ਇੱਛਾ ਪੂਰੀ ਕਰਨ ਲਈ ਨੌਜਵਾਨ ਨੇ ਚੁੱਕਿਆ ਇਹ ਬੀੜਾ, ਸ਼ਲਾਘਾ ਦਾ ਬਣਿਆ ਪਾਤਰ

ਮਾਂ ਦੀ ਆਖਰੀ ਇੱਛਾ ਪੂਰੀ ਕਰਨ ਲਈ ਨੌਜਵਾਨ ਨੇ ਚੁੱਕਿਆ ਇਹ ਬੀੜਾ, ਸ਼ਲਾਘਾ ਦਾ ਬਣਿਆ ਪਾਤਰ

ਮੱਧ ਪ੍ਰਦੇਸ਼ : ਅੱਜ ਦੇ ਸਮੇ 'ਚ ਨੌਜਵਾਨ ਜਿਥੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕੁਝ ਵੀ ਕਰ ਗੁਜ਼ਰਨ ਨੂੰ ਉਤਾਰੂ ਹੁੰਦੇ ਹਨ ,ਆਪਣੇ ਘਰਾਂ ਤੋਂ ਬਾਹਰ ਤੱਕ ਜਾਂਦੇ ਹਨ , ਇੰਨਾ ਹੀ ਨਹੀਂ ਜੇਕਰ ਕੁਝ ਲੋਕ ਆਪਣੀ ਲੋੜ ਪੂਰੀ ਨਾ ਕਰ ਪਾਉਣ ਤਾਂ ਉਹ ਆਪਣੇ ਮਾਤਾ ਪਿਤਾ ਦੇ ਖਰਚਿਆਂ 'ਤੇ ਪਲਦੇ ਹਨ। ਪਰ ਮੱਧ ਪ੍ਰਦੇਸ਼ 'ਚ ਇਕ ਜਵਾਨ ਨੇ ਆਪਣੀ ਮਰੀ ਹੋਈ ਮਾਂ ਦਾ ਸੁਪਨਾ ਪੂਰਾ ਕਰਨ ਲਈ ਆਪਣੀਆਂ ਇਛਾਵਾਂ ਦਾ ਬਲੀਦਾਨ ਦਿੱਤਾ ਹੈ।madhya pradesh boy

Madhya Pradesh man teaches children

ਦਰਅਸਲ ਇਹ ਵਾਕਿਆ ਜਬਲਪੁਰ ਦਾ ਰਹਿਣ ਵਾਲਾ ਨੌਜਵਾਨ ਪਰਾਗ ਦੀਵਾਨ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਕੇ ਆਈ.ਏ.ਐੱਸ.,ਆਈ.ਪੀ.ਐੱਸ.ਬਣਾਉਣਾ ਚਾਹੁੰਦਾ ਹੈ। ਪਰਾਗ ਜਬਲਪੁਰ ਦੇ ਗੌਰੀਘਾਟ 'ਚ ਨਰਮਦਾ ਨਦੀ ਕਿਨਾਰੇ ਗਰੀਬ ਬੱਚਿਆਂ ਨੂੰ ਮੁਫ਼ਤ 'ਚ ਪੜ੍ਹਾਉਂਦੇ ਹਨ.ਉਹ ਕਈ ਸਾਲਾਂ ਤੋਂ ਇਸੇ ਤਰ੍ਹਾਂ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ,''ਮੈਂ ਆਪਣੀ ਮਾਂ ਦੀ ਮੌਤ ਤੋਂ ਬਾਅਦ 2016 'ਚ ਇਸ ਵਰਗ ਦੀ ਸ਼ੁਰੂਆਤ ਕੀਤੀ ਉਹਨਾਂ ਦੱਸਿਆ ਕਿ ਉਹਨਾਂ ਦੀ ਮਾਤਾ ਛੋਟੇ ਬੱਚਿਆਂ ਲਈ ਇਕ ਸਕੂਲ ਖੋਲ੍ਹਣਾ ਚਾਹੁੰਦੇ ਸਨ। ਨਰਮਦਾ ਨਦੀ ਕਿਨਾਰੇ ਪਰਾਗ ਵਲੋਂ ਚਲਾਏ ਜਾ ਰਹੇ ਓਪਨ ਸਕੂਲ ਦੀ ਜਮਾਤ 'ਚ ਲਗਭਗ 120 ਵਿਦਿਆਰਥੀ ਸ਼ਾਮਲ ਹੁੰਦੇ ਹਨ। ਪਰਾਗ ਦਾ ਸੁਫ਼ਨਾ ਹੈ ਕਿ ਉਹ ਉਨ੍ਹਾਂ ਬੱਚਿਆਂ ਨੂੰ ਇਸ ਕਾਬਲ ਬਣਾ ਸਕੇ ਕਿ ਉਨ੍ਹਾਂ ਦੇ ਸਕੂਲ ਦੇ ਬੱਚੇ ਵੀ ਵੱਡੇ ਹੋ ਕੇ ਆਈ.ਏ.ਐੱਸ., ਆਈ.ਪੀ.ਐੱਸ. ਬਣਨ। ਉਨ੍ਹਾਂ ਨੇ ਕਿਹਾ,''ਮੈਂ ਆਪਣੇ ਵਿਦਿਆਰਥੀਆਂ 'ਚੋਂ ਘੱਟੋ-ਘੱਟ ਇਕ ਨੂੰ ਆਈ.ਏ.ਐੱਸ. ਅਤੇ ਆਈ.ਪੀ.ਐੱਸ. ਲਈ ਯੋਗ ਬਣਾਉਣਾ ਚਾਹੁੰਦਾ ਹਾਂ। ਹੋਰ ਪੜ੍ਹੋ :ਰਾਹੁਲ ਗਾਂਧੀ ਦੀ ਛਵੀ ‘ਤੇ ਕੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਰਾਏ ! ਮੈਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਕ ਸਕੂਲ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹਾਂ, ਜਿੱਥੇ ਸੀਨੀਅਰ ਵਿਦਿਆਰਥੀ ਜੂਨੀਅਰਜ਼ ਨੂੰ ਪੜ੍ਹਾਉਣਗੇ।ਪਰਾਗ ਵੱਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਹਰ ਕੋਈ ਕਰ ਰਿਹਾ ਹੈ , ਉਹ ਆਪਣੀ ਮਾਤਾ ਦੀ ਆਖਰੀ ਇੱਛਾ ਨੂੰ ਪੂਰਾ ਕਰਨ ਦੇ ਲਈ ਹਰ ਇਕ ਹੀਲਾ ਕਰ ਰਿਹਾ ਹੈ। गरीब बच्चों को पढ़ाता एक शख्स

Top News view more...

Latest News view more...