Fri, Apr 26, 2024
Whatsapp

ਮਹਾਰਾਸ਼ਟਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ, 4 ਗੰਭੀਰ ਜ਼ਖਮੀ

Written by  Jashan A -- December 09th 2018 11:34 AM
ਮਹਾਰਾਸ਼ਟਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ, 4 ਗੰਭੀਰ ਜ਼ਖਮੀ

ਮਹਾਰਾਸ਼ਟਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ, 4 ਗੰਭੀਰ ਜ਼ਖਮੀ

ਮਹਾਰਾਸ਼ਟਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ, 4 ਗੰਭੀਰ ਜ਼ਖਮੀ,ਚੰਦਰਪੁਰ: ਦੇਸ਼ 'ਚ ਦਿਨ ਬ ਦਿਨ ਸੜਕ ਹਾਦਸਿਆਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਤੱਕ ਲੱਖਾਂ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ਗਵਾ ਚੁੱਕੇ ਹਨ। [caption id="attachment_226735" align="aligncenter" width="300"]accident ਮਹਾਰਾਸ਼ਟਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ, 4 ਗੰਭੀਰ ਜ਼ਖਮੀ[/caption] ਅਜਿਹਾ ਇੱਕ ਭਿਆਨਕ ਸੜਕ ਹਾਦਸਾ ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲੇ 'ਚ ਵਾਪਰਿਆ ਹੈ, ਜਿਸ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਗੱਡੀਆਂ ਦੀ ਆਪਸ 'ਚ ਟੱਕਰ ਹੋਣ ਨਾਲ ਵਾਪਰਿਆ ਹੈ। ਸੂਤਰਾਂ ਮੁਤਾਬਕ ਵੈਨ 'ਚ 14 ਲੋਕ ਸਵਾਰ ਸਨ ਅਤੇ ਕਾਰਪੋਨਾ-ਵਾਨੀ ਰੋਡ ਤੋਂ ਜਾ ਰਹੇ ਸਨ, ਉਸ ਸਮੇਂ ਸਾਹਮਣੇ ਆ ਰਹੀ ਗੱਡੀ 'ਚ ਵੈਨ ਜਾ ਟਕਰਾਈ। ਟੱਕਰ ਇੰਨੀ ਜਬਰਦਸਤ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ।

ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜਾ ਲੈਂਦੇ ਹੋਏ ਸਾਰੀਆਂ ਮ੍ਰਿਤਕ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। -PTC News

Top News view more...

Latest News view more...