Fri, Apr 26, 2024
Whatsapp

ਜਨਮਦਿਨ ਦੀ ਪਾਰਟੀ 'ਚ ਹੋਈ ਲੜਾਈ ਨੇ ਲਿਆ ਖੂਨੀ ਰੂਪ, ਨੌਜਵਾਨ ਦਾ ਹੋਇਆ ਕਤਲ

Written by  Riya Bawa -- November 14th 2021 12:54 PM -- Updated: November 14th 2021 12:56 PM
ਜਨਮਦਿਨ ਦੀ ਪਾਰਟੀ 'ਚ ਹੋਈ ਲੜਾਈ ਨੇ ਲਿਆ ਖੂਨੀ ਰੂਪ, ਨੌਜਵਾਨ ਦਾ ਹੋਇਆ ਕਤਲ

ਜਨਮਦਿਨ ਦੀ ਪਾਰਟੀ 'ਚ ਹੋਈ ਲੜਾਈ ਨੇ ਲਿਆ ਖੂਨੀ ਰੂਪ, ਨੌਜਵਾਨ ਦਾ ਹੋਇਆ ਕਤਲ

ਜਗਰਾਓਂ: ਪਿੰਡ ਹਾਂਸ ਕਲਾਂ ਵਿੱਚ ਬੀਤੀ ਰਾਤ ਇਕ ਨੌਜਵਾਨ ਦੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਬੀਤੀ ਰਾਤ ਇਕ ਮੁੰਡੇ ਦੀ ਜਨਮਦਿਨ ਦੀ ਪਾਰਟੀ ਵਿੱਚ ਦੋਸਤਾਂ ਦੀ ਲੜਾਈ ਹੋ ਗਈ। ਇਸ ਲੜਾਈ ਵਿੱਚ 21 ਸਾਲ ਦੇ ਰਣਦੀਪ ਸਿੰਘ ਦੀ ਮੌਤ ਹੋ ਗਈ। ਇਸ ਲੜਾਈ ਦੌਰਾਨ 2 ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ। ਕਤਲ ਕਰਨ ਵਾਲੇ 2 ਫਰਾਰ ਹਨ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਜਾਰੀ ਕਰ ਦਿੱਤੀ ਹੈ। ਇਸ ਸਬੰਧੀ ਪੁਲਿਸ ਚੌਕੀ ਚੌਕੀਮਾਨ ਦੇ ਇੰਚਾਰਜ ਸਬ- ਇੰਸਪੈਕਟਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਹਾਂਸ ਕਲਾਂ ਵਿਖੇ ਜਨਮ ਪਾਰਟੀ 'ਤੇ ਨੌਜਵਾਨ ਆਏ ਹੋਏ ਸਨ ਤੇ ਮਾਮੂਲੀ ਤਕਰਾਰ ਹੋਣ ਕਾਰਨ ਨੌਜਵਾਨ ਰਵਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪੁੜੈਣ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। -PTC News


Top News view more...

Latest News view more...