Mon, Apr 29, 2024
Whatsapp

ਕੀ ਤੁਸੀਂ ਅਜਿਹੀ ਗਾਂ ਕਦੇ ਦੇਖੀ ਹੈ ਜੋ ਦਿੰਦੀ ਹੈ ਇੱਕ ਦਿਨ 'ਚ ਇੰਨ੍ਹਾਂ ਦੁੱਧ !! ਦੇਖੋ ਵੀਡੀਓ

Written by  Jashan A -- January 06th 2019 04:12 PM -- Updated: January 06th 2019 04:47 PM
ਕੀ ਤੁਸੀਂ ਅਜਿਹੀ ਗਾਂ ਕਦੇ ਦੇਖੀ ਹੈ ਜੋ ਦਿੰਦੀ ਹੈ ਇੱਕ ਦਿਨ 'ਚ ਇੰਨ੍ਹਾਂ ਦੁੱਧ !! ਦੇਖੋ ਵੀਡੀਓ

ਕੀ ਤੁਸੀਂ ਅਜਿਹੀ ਗਾਂ ਕਦੇ ਦੇਖੀ ਹੈ ਜੋ ਦਿੰਦੀ ਹੈ ਇੱਕ ਦਿਨ 'ਚ ਇੰਨ੍ਹਾਂ ਦੁੱਧ !! ਦੇਖੋ ਵੀਡੀਓ

ਕੀ ਤੁਸੀਂ ਅਜਿਹੀ ਗਾਂ ਕਦੇ ਦੇਖੀ ਹੈ ਜੋ ਦਿੰਦੀ ਹੈ ਇੱਕ ਦਿਨ 'ਚ ਇੰਨ੍ਹਾਂ ਦੁੱਧ !! ਦੇਖੋ ਵੀਡੀਓ,ਮਲੇਰਕੋਟਲਾ: ਭਾਵੇ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਨਵੇ ਢੰਗ ਤਰੀਕੇ ਨਾਲ ਖੇਤੀ ਆਪਣਾ ਲਈ ਹੈ। ਪਰ ਫਿਰ ਵੀ ਉਸ ਵਿੱਚ ਕਾਮਯਾਬ ਹੁੰਦੇ ਕਈ ਕਿਸ਼ਾਨ ਨਜ਼ਰ ਨਹੀ ਆ ਰਹੇ। ਹੁਣ ਹਰਪ੍ਰੀਤ ਸਿੰਘ ਨਾਮਕ ਕਿਸਾਨ ਵੱਲੋ ਨਵੀ ਕਿਸਮ ਦੀਆਂ ਗਾਵਾਂ ਦੀ ਡੇਅਰੀ ਫਾਰਮਿੰਗ ਰਾਹੀ ਕਾਫੀ ਨਫਾ ਕਮਾਇਆ ਜਾ ਰਿਹਾ ਹੈ ਅਤੇ ਹੁਣ ਉਸ ਦੀ ਗਾਂ ਨੇ ਏਸੀਆ ਦਾ ਸਭ ਤੋ ਵੱਧ ਦੁੱਧ ਦੇਣ ਦਾ ਰਿਕਾਰਡ ਬਣਾਇਆ ਹੈ। ਉਸ ਦੀ ਗਾਂ ੭੮ ਕਿਲੋ ਦੁੱਧ ਦਿੰਦੀ ਹੈ,ਜਿਸ ਦੀ ਚਰਚਾ ਪੂਰੇ ਇਲਾਕੇ ਵਿੱਚ ਹੈ। [caption id="attachment_236806" align="aligncenter" width="300"]malerkotla
ਕੀ ਤੁਸੀਂ ਅਜਿਹੀ ਗਾਂ ਕਦੇ ਦੇਖੀ ਹੈ ਜੋ ਦਿੰਦੀ ਹੈ ਇੱਕ ਦਿਨ 'ਚ ਇੰਨ੍ਹਾਂ ਦੁੱਧ !! ਦੇਖੋ ਵੀਡੀਓ[/caption] ਮਿਲੀ ਜਾਣਕਾਰੀ ਮੁਤਾਬਕ ਕਿਸਾਨ ਹਰਪ੍ਰੀਤ ਸਿੰਘ ਨੇ ਕਈ ਸਾਲ ਪਹਿਲਾਂ ਡੇਅਰੀ ਫਾਰਮਿੰਗ ਦਾ ਕੰਮ ਸੁਰੂ ਕੀਤਾ ਸੀ। ਜਿਸ 'ਚ ਉਨਾਂ ਵੱਲੋ ਖਾਸ ਕਿਸਮ ਦੀਆਂ ਗਾਵਾਂ ਨੂੰ ਰੱਖਿਆ ਗਿਆ।ਐਚ.ਐਫ ਨਾਮਕ ਗਾਂ ਦੀ ਕਿਸਮ ਦੀਆ ਗਾਵਾਂ ਵੱਲੋ ਚੰਗਾ ਦੁੱਧ ਦਿੱਤਾ ਜਾਣ ਲੱਗਾ। ਜਿਸ ਕਰਕੇ ਹਰਪ੍ਰੀਤ ਸਿੰਘ ਕਈ ਪਸੂ ਮੇਲਿਆ ਵਿੱਚੋ ਪਹਿਲੇ ਸਥਾਨ ਤੇ ਵੀ ਰਿਹਾ। [caption id="attachment_236805" align="aligncenter" width="300"]malerkotla
ਕੀ ਤੁਸੀਂ ਅਜਿਹੀ ਗਾਂ ਕਦੇ ਦੇਖੀ ਹੈ ਜੋ ਦਿੰਦੀ ਹੈ ਇੱਕ ਦਿਨ 'ਚ ਇੰਨ੍ਹਾਂ ਦੁੱਧ !! ਦੇਖੋ ਵੀਡੀਓ[/caption] ਹੁਣ ਹਰਪ੍ਰੀਤ ਸਿੰਘ ਦੁਬਾਰਾ ਚਰਚਾ ਵਿੱਚ ਹੈ ਕਿਉਂਕਿ ਹਰਪ੍ਰੀਤ ਸਿੰਘ ਦੀ ਇੱਕ ਗਾਂ ਵੱਲੋ ਮੁਕਾਬਲੇ ਵਿੱਚ ੭੦ ਲੀਟਰ ਤੋ ਜ਼ਿਆਦਾ ਤੇ ਫਾਰਮ ਵਿੱਚ ੭੮ ਲੀਟਰ ਦੁੱਧ ਦੇ ਕਿ ਸੂਬੇ ਵਿੱਚ ਹੀ ਨਹੀ ਬਲਕਿ ਏਸੀਆ ਵਿੱਚ ਰਿਕਾਰਡ ਬਣਾਇਆ ਹੈ।ਇਸ ਮੋਕੇ ਜਦੋ ਹਰਪ੍ਰੀਤ ਸਿੰਘ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨਾਂ ਨੇ ਦੱਸਿਆ ਕਿ ਉਨਾਂ ਵੱਲੋ ਗਾਵਾਂ ਦਾ ਰੱਖ ਰਖਾ ਵੱਲ ਜਿਥੇ ਖਾਸ ਧਿਆਨ ਦਿੱਤਾ ਜਾਦਾ ਹੈ। ਉਥੇ ਹੀ ਉਨਾਂ ਦੀ ਖੁਰਾਕ ਵੀ ਵਧੀਆ ਕਿਸਮ ਦੀ ਦਿੱਤਾ ਜਾਦੀ ਹੈ, ਜਿਸ ਨਾਲ ਦੁੱਧ ਵਿੱਚ ਤਾਂ ਰਿਕਾਰਡ ਤੋੜ ਵਾਧਾ ਹੋਇਆ ਹੀ ਨਾਲੇ ਗਾਵਾਂ ਦੀ ਸਿਹਤ ਵੀ ਬਣੀ ਰਹਿੰਦੀ ਹੈ ਜੋ ਕਿ ਬਹੁਤ ਜਰੂਰੀ ਹੈ।ਉਨਾਂ ਕਿਸਾਨਾ ਨੂੰ ਸਲਾਹ ਦਿੱਤੀ ਹੈ ਕਿ ਉਹ ਤਰੀਕੇ ਨਾਲ ਜੇਕਰ ਡੇਅਰੀ ਫਾਰਮਿੰਗ ਕਰਨਗੇ ਤਾ ਯਕੀਨਨ ਉਸ ਵਿੱਚ ਫਾਇਦਾ ਹੋਵੇਗਾ। -PTC News


Top News view more...

Latest News view more...