ਹਾਦਸੇ/ਜੁਰਮ

ਫੌਜ ਦੀ ਐਂਬੂਲੈਂਸ ਹੋਈ ਹਾਦਸਾਗ੍ਰਸਤ, 3 ਫੌਜੀਆਂ ਦੀ ਮੌਕੇ 'ਤੇ ਮੌਤ

By Jashan A -- November 28, 2019 11:59 am

ਫੌਜ ਦੀ ਐਂਬੂਲੈਂਸ ਹੋਈ ਹਾਦਸਾਗ੍ਰਸਤ, 3 ਫੌਜੀਆਂ ਦੀ ਮੌਕੇ 'ਤੇ ਮੌਤ,ਮਲੋਟ: ਮਲੋਟ-ਅਬੋਹਰ ਰੋਡ 'ਤੇ ਪਿੰਡ ਕਬਰਵਾਲਾ ਨੇੜੇ ਬੀਤੀ ਰਾਤ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਕਾਰਨ 3 ਫੌਜੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਲੋਕ ਜ਼ਖਮੀਂ ਹੋ ਗਏ।

ਮਿਲੀ ਜਾਣਕਾਰੀ ਮੁਤਾਬਕ ਫੌਜ ਦੀ ਇਕ ਐਂਬੂਲੈਂਸ ਅਬੋਹਰ ਵਾਲੇ ਪਾਸੇ ਤੋਂ ਆ ਰਹੀ ਸੀ ਕਿ ਅਵਾਰਾ ਪਸ਼ੂ ਅੱਗੇ ਆ ਜਾਣ ਕਾਰਨ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਐਂਬੂਲੈਂਸ ਦੀ ਟੱਕਰ ਹੋ ਗਈ।

ਹੋਰ ਪੜ੍ਹੋ: ਬਿਹਾਰ 'ਚ ਹੜ੍ਹ ਤੇ ਅਸਮਾਨੀ ਬਿਜਲੀ ਨੇ ਮਚਾਇਆ ਕਹਿਰ, 24 ਘੰਟਿਆਂ 'ਚ ਹੋਈਆਂ 60 ਮੌਤਾਂ

ਟੱਕਰ ਇੰਨੀ ਭਿਆਨਕ ਸੀ ਕਿ ਐਂਬੂਲੈਂਸ ਸਵਾਰ 3 ਫੌਜੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਲੋਕ ਜ਼ਖਮੀਂ ਹੋ ਗਏ। ਫਿਲਹਾਲ ਜ਼ਖਮੀਂ ਹੋਏ ਲੋਕਾਂ ਨੂੰ ਤੁਰੰਤ ਬਠਿੰਡਾ ਦੇ ਹਸਪਤਾਲ ਭਰਤੀ ਕਰਾਇਆ ਗਿਆ ਹੈ।

-PTC News

  • Share