ਦੋਸਤੀ ਹੋਈ ਕਲੰਕਿਤ,ਦੋਸਤ ਦੀ ਮਾਸੂਮ ਬੱਚੀ ਨਾਲ ਕੀਤੀ ਘਿਨੌਣੀ ਕਰਤੂਤ
ਜਲੰਧਰ: ਦੋਸਤੀ ਇਕ ਅਜਿਹਾ ਰਿਸ਼ਤਾ ਹੈ ਜੋ ਸਾਨੂ ਕਦੇ ਕਦੇ ਖੂਨ ਦਿਆਂ ਰਿਸ਼ਤਿਆਂ ਤੋਂ ਵੀ ਵੱਧ ਹੁੰਦੇ ਹਨ , ਪਰ ਜੇਕਰ ਇਹੀ ਦੋਸਤੀ ਦਾ ਰਿਸ਼ਤਾ ਕਲੰਕਿਤ ਕਰ ਦੇਣ ਵਾਲੀ ਕਰਤੂਤ ਕਰ ਦੇਵੇ ਤਾਂ ਕੋਈ ਭਰੋਸਾ ਕਰੇ ਵੀ ਤਾਂ ਕਿਸ ਉੱਤੇ। ਦੋਸਤੀ ਦੇ ਰਿਸ਼ਤੇ ਨੂੰ ਕਲੰਕਿਤ ਕਰਨ ਵਾਲਾ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ ਜਿਥੇ ਇੰਡਸਟਰੀਅਲ ਏਰੀਆ 'ਚ ਇਕ ਨੌਜਵਾਨ ਨੇ ਆਪਣੇ ਹੀ ਦੋਸਤ ਦੀ 12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਜਿਹੀ ਘਿਨੌਣੀ ਕਰਤੂਤ ਨੂੰ ਅੰਜਾਮ ਦਿੱਤਾ । ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਨੇ ਪਹਿਲਾਂ ਦੋਸਤ ਨਾਲ ਬਹਿ ਕੇ ਸ਼ਰਾਬ ਪੀਤੀ ਅਤੇ ਫਿਰ ਉਨ੍ਹਾਂ ਦੇ ਕਮਰੇ 'ਚ ਜਾ ਕੇ ਸੌਂ ਗਿਆ। ਉਥੇ ਹੀ ਜਦ ਪੀੜਤ ਬੱਚੀ ਦੇ ਪਿਤਾ ਨੇ ਕਮਰੇ ਚ ਜਾ ਕੇ ਦੇਖਿਆ ਤਾਂ ਉਹ ਉਸਦੀ ਹੀ ਬੱਚੀ ਨਾਲ ਗਲਤ ਹਰਕਤ ਕਰਦਿਆਂ ਵੇਖ ਲਿਆ। ਇਸ ਹਰਕਤ ਨੂੰ ਦੇਖਣ ਤੋਂ ਬਾਅਦ ਪੀੜਤ ਪਿਤਾ ਨੇ ਰੌਲਾ ਪਾਇਆ ਤਾਂ ਉਕਤ ਆਰੋਪੀ ਦੋਸਤ ਔਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਜਾਣਕਾਰੀ ਫਿਰ ਪੁਲਿਸ ਨੂੰ ਦਿੱਤੀ ਗਈ ਤਾਂ ਉਕਤ ਆਰੋਪੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਨਿਲ ਕੁਮਾਰ ਪੁੱਤਰ ਹਰੀ ਰਾਮ ਵਾਸੀ ਇੰਡਸਟਰੀਅਲ ਏਰੀਆ ਵਜੋਂ ਹੋਈ ਹੈ। ਜਿਸ ਦੇ ਖਿਲਾਫ ਬਣਦੀ ਕਾਰਵਾਈ ਅਮਲ 'ਚ ਲਿਆਉਣ ਲਈ ਪੁਲਿਸ ਸਾਰੇ ਤੱਥਾਂ 'ਤੇ ਧਿਆਨ ਦੇ ਰਹੀ ਹੈ।