ਵਿਦੇਸ਼ੀ ਮਹਿਲਾ ਨੂੰ ਮਨਾਲੀ ਘੁੰਮਣਾ ਪਿਆ ਮਹਿੰਗਾ ,ਵਾਪਰੀ ਇਹ ਵੱਡੀ ਘਟਨਾ

Manali : Two arrested in Russian woman gang rape case
Manali : Two arrested in Russian woman gang rape case

ਵਿਦੇਸ਼ੀ ਮਹਿਲਾ ਨੂੰ ਮਨਾਲੀ ਘੁੰਮਣਾ ਪਿਆ ਮਹਿੰਗਾ ,ਵਾਪਰੀ ਇਹ ਵੱਡੀ ਘਟਨਾ:ਕੁੱਲੂ : ਇੱਕ ਵਿਦੇਸ਼ੀ ਮਹਿਲਾ ਨੂੰ ਮਨਾਲੀ ਘੁੰਮਣਾ ਓਦੋਂ ਮਹਿੰਗਾ ਪੈ ਗਿਆ ਜਦੋਂ ਉਸ ਨਾਲ ਮੰਦਭਾਗੀ ਘਟਨਾ ਵਾਪਰੀ।ਮਨਾਲੀ ਵਿਖੇ ਕਰੀਬ ਡੇਢ ਮਹੀਨਾ ਪਹਿਲਾਂ ਇੱਕ ਵਿਦੇਸ਼ੀ ਮਹਿਲਾ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ।

Manali Foreign women Rape Case 2 Arrested
ਵਿਦੇਸ਼ੀ ਮਹਿਲਾ ਨੂੰ ਮਨਾਲੀ ਘੁੰਮਣਾ ਪਿਆ ਮਹਿੰਗਾ ,ਵਾਪਰੀ ਇਹ ਵੱਡੀ ਘਟਨਾ

ਇਸ ਮਾਮਲੇ ਵਿੱਚ ਪੁਲਿਸ ਨੇ ਹੁਣ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਸਬੰਧੀ ਕੁੱਲੂ-ਮਨਾਲੀ ਦੀ ਐਸਪੀ ਸ਼ਾਲਿਨੀ ਅਗਨੀਹੋਤਰੀ ਨੇ ਪੁਸ਼ਟੀ ਕੀਤੀ ਹੈ।ਜਾਣਕਾਰੀ ਅਨੁਸਾਰ ਇਨ੍ਹਾਂ ਮੁਲਜ਼ਮਾਂ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ।

Manali Foreign women Rape Case 2 Arrested

ਵਿਦੇਸ਼ੀ ਮਹਿਲਾ ਨੂੰ ਮਨਾਲੀ ਘੁੰਮਣਾ ਪਿਆ ਮਹਿੰਗਾ ,ਵਾਪਰੀ ਇਹ ਵੱਡੀ ਘਟਨਾ

ਦੱਸ ਦੇਈਏ ਕਿ ਇਸ ਘਟਨਾ ਦੇ 40 ਦਿਨਾਂ ਬਾਅਦ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਸਥਾਨਕ ਨਿਵਾਸੀ ਹੈ ਅਤੇ ਦੂਜਾ ਮੁਲਜ਼ਮ ਨੇਪਾਲ ਦਾ ਨਿਵਾਸੀ ਹੈ।

Manali Foreign women Rape Case 2 Arrested

ਵਿਦੇਸ਼ੀ ਮਹਿਲਾ ਨੂੰ ਮਨਾਲੀ ਘੁੰਮਣਾ ਪਿਆ ਮਹਿੰਗਾ ,ਵਾਪਰੀ ਇਹ ਵੱਡੀ ਘਟਨਾ

ਜ਼ਿਕਰਯੋਗ ਹੈ ਕਿ ਇੱਕ 33 ਸਾਲਾਂ ਵਿਦੇਸ਼ੀ ਲੜਕੀ ਮਹੀਨਾ ਪਹਿਲਾਂ ਮਨਾਲੀ ਘੁੰਮਣ ਆਈ ਸੀ।ਇਸ ਦੌਰਾਨ ਉਸ ਨਾਲ ਜਬਰ ਜਨਾਹ ਦੀ ਘਟਨਾ ਵਾਪਰੀ ਸੀ।ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੇ ਸਕੈਚ ਜਾਰੀ ਕੀਤੇ ਗਏ ਸਨ ਅਤੇ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਉੱਤੇ 50 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।
-PTCNews