ਮਨੀਸ਼ ਪਾਂਡੇ ਨੇ ਇਸ ਖੂਬਸੂਰਤ ਅਦਾਕਾਰਾ ਨਾਲ ਰਚਾਇਆ ਵਿਆਹ, ਦੇਖੋ ਵਿਆਹ ਤੋਂ ਬਾਅਦ ਦੀ ਪਹਿਲੀ ਤਸਵੀਰ

ਮਨੀਸ਼ ਪਾਂਡੇ ਨੇ ਇਸ ਖੂਬਸੂਰਤ ਅਦਾਕਾਰਾ ਨਾਲ ਰਚਾਇਆ ਵਿਆਹ, ਦੇਖੋ ਵਿਆਹ ਤੋਂ ਬਾਅਦ ਦੀ ਪਹਿਲੀ ਤਸਵੀਰ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸੁਪਰਸਟਾਰ ਬੱਲੇਬਾਜ਼ ਮਨੀਸ਼ ਪਾਂਡੇ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਹਨਾਂ ਨੇ ਸਾਊਥ ਇੰਡੀਅਨ ਅਦਕਾਰਾ ਆਸ਼ਰਿਤਾ ਸ਼ੈੱਟੀ ਨਾਲ ਵਿਆਹ ਰਚਾਇਆ।

ਦੋਨਾਂ ਦੇ ਵਿਆਹ ਦੀ ਪਹਿਲੀ ਤਸਵੀਰ ਸਨਰਰਾਈਜ਼ਰਸ ਹੈਦਰਾਬਾਦ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ।ਸਨਰਰਾਈਜ਼ਰਸ ਹੈਦਰਾਬਾਦ ਨੇ ਜੋ ਫੋਟੋ ਸਾਂਝੀ ਕੀਤੀ ਹੈ ,ਉਸ ਵਿੱਚ ਮਨੀਸ਼ ਨੇ ਸ਼ੇਰਵਾਨੀ ਪਾਈ ਹੋਈ ਹੈ ਤੇ ਆਸ਼ਰਿਤਾ ਨੇ ਸਿਲਕ ਦੀ ਸਾੜੀ ਪਾਈ ਹੋਈ ਹੈ।

ਹੋਰ ਪੜ੍ਹੋ: ਕਾਰੋਬਾਰੀਆਂ ਨੂੰ ਰਾਸ ਆ ਰਹੀ ਹੈ ਆਸਟ੍ਰੇਲੀਆ ਦੀ ਧਰਤੀ

ਇਸ ਫੋਟੋ ਵਿੱਚ ਮਨੀਸ਼ ਆਸ਼ਰਿਤਾ ਨੂੰ ਵਰਮਾਲਾ ਪਾ ਰਾਹੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ ‘ਚ ਮਨੀਸ਼ ਪਾਂਡੇ ਸਨਰਰਾਈਜ਼ਰਸ ਹੈਦਰਾਬਾਦ ਫ੍ਰੈਂਚਾਈਜ਼ ਟੀਮ ਦੇ ਲਈ ਖੇਡਦੇ ਹਨ।

ਮਨੀਸ਼ ਦੀ ਕਪਤਾਨੀ ‘ਚ ਕਰਨਾਟਕ ਨੇ ਐਤਵਾਰ ਨੂੰ ਹੀ ਸੈਯਦ ਮੁਸ਼ੱਕਤ ਅਲੀ ਟਰਾਫੀ ਦੇ ਫਾਈਨਲ ਮੈਚ ‘ਚ ਤਾਮਿਲਨਾਡੂ ਨੂੰ ਹਰਾਇਆ ਸੀ। ਮਨੀਸ਼ ਨੇ ਇਸ ਮੈਚ ਵਿੱਚ 60 ਦੌੜਾਂ ਦੀ ਪਾਰੀ ਖੇਡੀ ਸੀ।

-PTC News