ਅਮਰੀਕਾ 'ਚ ਜੀ.ਕੇ 'ਤੇ ਹਮਲੇ 'ਚ ਰੈਫਰੈਂਡਮ 2020 ਦੇ 2 ਕਾਰਕੁੰਨ ਕਾਬੂ
ਅਮਰੀਕਾ 'ਚ ਜੀ.ਕੇ 'ਤੇ ਹਮਲੇ 'ਚ ਰੈਫਰੈਂਡਮ 2020 ਦੇ 2 ਕਾਰਕੁੰਨ ਕਾਬੂ:ਬੀਤੇ ਐਤਵਾਰ ਅਮਰੀਕਾ ਦੇ ਯੂਬਾ ਸਿਟੀ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ 'ਤੇ ਦੂਜੀ ਵਾਰ ਵੱਡਾ ਹਮਲਾ ਹੋਇਆ ਸੀ।ਇਸ ਮਾਮਲੇ 'ਚ ਕੈਲੀਫੋਰਨੀਆ ਸਿਟੀ ਪੁਲਿਸ ਨੇ ਰੈਫਰੈਂਡਮ 2020 ਦੇ 2 ਕਾਰਕੁੰਨ ਨਾਮਜ਼ਦ ਕੀਤੇ ਹਨ। ਕੈਲੀਫੋਰਨੀਆ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ 2 ਮੁਲਜ਼ਮਾਂ ਦੀ ਪਹਿਚਾਣ ਸੁਖਵਿੰਦਰ ਸਿੰਘ ਤੇ ਗੁਰਦੀਪ ਸਿੰਘ ਵਜੋਂ ਹੋਈ ਹੈ।ਸੂਤਰਾਂ ਮੁਤਾਬਕ ਉਨ੍ਹਾਂ ਦੇ ਦੋਸ਼ ਸਾਬਤ ਹੋ ਜਾਣ ਤੋਂ ਬਾਅਦ 2 ਹਜ਼ਾਰ ਡਾਲਰ ਤੇ 6 ਮਹੀਨੇ ਦੀ ਸਜ਼ਾ ਵੀ ਹੋ ਸਕਦੀ ਹੈ। -PTCNews