Fri, Apr 26, 2024
Whatsapp

ਮਾਨਸਾ : ਪਿਓ ਨੇ ਆਪਣੀ ਨਾਬਾਲਗ ਧੀ ਨੂੰ ਕਾਲਜ਼ ਹੋਸਟਲ ਤੋਂ ਬਹਾਨੇ ਨਾਲ ਬੁਲਾ ਕੇ ਕੀਤਾ ਮੂੰਹ ਕਾਲਾ

Written by  Shanker Badra -- August 03rd 2018 09:59 PM
ਮਾਨਸਾ : ਪਿਓ ਨੇ ਆਪਣੀ ਨਾਬਾਲਗ ਧੀ ਨੂੰ ਕਾਲਜ਼ ਹੋਸਟਲ ਤੋਂ ਬਹਾਨੇ ਨਾਲ ਬੁਲਾ ਕੇ ਕੀਤਾ ਮੂੰਹ ਕਾਲਾ

ਮਾਨਸਾ : ਪਿਓ ਨੇ ਆਪਣੀ ਨਾਬਾਲਗ ਧੀ ਨੂੰ ਕਾਲਜ਼ ਹੋਸਟਲ ਤੋਂ ਬਹਾਨੇ ਨਾਲ ਬੁਲਾ ਕੇ ਕੀਤਾ ਮੂੰਹ ਕਾਲਾ

ਮਾਨਸਾ :ਪਿਓ ਨੇ ਆਪਣੀ ਨਾਬਾਲਗ ਧੀ ਨੂੰ ਕਾਲਜ਼ ਹੋਸਟਲ ਤੋਂ ਬਹਾਨੇ ਨਾਲ ਬੁਲਾ ਕੇ ਕੀਤਾ ਮੂੰਹ ਕਾਲਾ:ਜ਼ਿਲ੍ਹਾ ਮਾਨਸਾ ਦੇ ਬਰੇਟਾ 'ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿਥੇ ਇੱਕ ਕਲਯੁੱਗੀ ਪਿਓ ਨੇ ਆਪਣੀ ਨਾਬਾਲਗ ਧੀ ਨਾਲ ਮੂੰਹ ਕਾਲਾ ਕੀਤਾ ਹੈ।ਜਾਣਕਾਰੀ ਅਨੁਸਾਰ ਉਕਤ ਵਿਅਕਤੀ ਆਪਣੀ ਧੀ ਨੂੰ ਹੋਸਟਲ ਤੋਂ ਘਰ 'ਚ ਕੰਮ ਹੋਣ ਦਾ ਬਹਾਨਾ ਬਣਾ ਕੇ ਲਿਆਇਆ ਸੀ।ਇਸ ਘਟਨਾ ਤੋਂ ਬਾਅਦ ਮੁਲਜ਼ਮ ਨੇ ਆਪਣੀ ਪੀੜਤ ਧੀ ਦੀ ਕੁੱਟਮਾਰ ਕੀਤੀ ਤਾਂਕਿ ਕਿਸੇ ਦੇ ਸਾਹਮਣੇ ਮੂੰਹ ਨਾ ਖੋਲ੍ਹ ਸਕੇ। ਹੋਸਟਲ ਪਹੁੰਚਣ 'ਤੇ ਪ੍ਰਿੰਸੀਪਲ ਨੂੰ ਸ਼ੱਕ ਹੋਣ ਤੇ ਪੁੱਛਿਆ ਤਾਂ ਵਿਦਿਆਰਥਣ ਨੇ ਪਿਤਾ ਦੀ ਸਾਰੀ ਕਰਤੂਤ ਦੇ ਬਾਰੇ ਸਭ ਕੁੱਝ ਦੱਸ ਦਿੱਤਾ।ਪ੍ਰਿੰਸੀਪਲ ਨੇ ਪੀੜਤਾ ਦੀ ਭੂਆ ਦੇ ਘਰ ਫੋਨ ਕਰਕੇ ਜਾਣਕਾਰੀ ਦਿੱਤੀ।ਇਸ ਤੋਂ ਬਾਅਦ ਬਰੇਟਾ ਪੁਲਿਸ ਨੇ ਪੀੜਤਾ ਦਾ ਮੈਡੀਕਲ ਕਰਵਾਉਣ ਦੇ ਬਾਅਦ ਉਸ ਦੇ ਬਿਆਨ ਦਰਜ ਕਰਕੇ ਦੋਸ਼ੀ ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਇਸ ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਦੀਆਂ 4 ਧੀਆਂ ਅਤੇ 2 ਪੁੱਤਰ ਹਨ।ਇਸ ਘਟਨਾ ਵਾਲੇ ਦਿਨ ਦੋਸ਼ੀ ਨੇ ਪਤਨੀ ਨਾਲ ਮਾਰਕੁੱਟ ਕੀਤੀ ਸੀ,ਇਸ ਲਈ ਪਤਨੀ 2 ਧੀਆਂ ਅਤੇ 2 ਪੁੱਤਰਾਂ ਨੂੰ ਲੈ ਕੇ ਨਨਾਣ ਦੇ ਘਰ ਚਲੀ ਗਈ ਸੀ,ਜਦਕਿ ਉਨ੍ਹਾਂ ਦੀਆਂ 2 ਧੀਆਂ ਹੋਸਟਲ 'ਚ ਰਹਿ ਕੇ ਪੜ੍ਹਦੀਆਂ ਸੀ।ਦੱਸਣ ਮੁਤਾਬਕ ਦੋਸ਼ੀ ਨੇ ਹੋਸਟਲ 'ਚ ਪੜ੍ਹਨ ਵਾਲੀਆਂ ਆਪਣੀਆਂ 2 ਧੀਆਂ ਨੂੰ ਬਹਾਨੇ ਨਾਲ ਘਰ ਲੈ ਆਇਆ ਅਤੇ ਰਾਤ ਨੂੰ ਇਕ ਨਾਬਾਲਗ ਧੀ ਨਾਲ ਜਬਰ-ਜ਼ਨਾਹ ਕੀਤਾ।ਪਰਿਵਾਰ ਨੇ ਦੱਸਿਆ ਕਿ ਮੁਲਜ਼ਮ ਨੇ ਤਿੰਨ ਸਾਲ ਪਹਿਲਾਂ ਆਪਣੀਆਂ 4 ਧੀਆਂ ਨੂੰ ਬੋਹਾ ਬ੍ਰਾਂਚ ਨਹਿਰ 'ਚ ਸੁੱਟਣ ਦੀ ਕੋਸ਼ਿਸ਼ ਕੀਤੀ ਸੀ। -PTCNews


Top News view more...

Latest News view more...