ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 10 ਹਜ਼ਾਰ ਲੀਟਰ ਲਾਹਣ ਤੇ ਨਾਜਾਇਜ਼ ਸ਼ਰਾਬ ਸਣੇ 7 ਗ੍ਰਿਫਤਾਰ

Mansa

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 10 ਹਜ਼ਾਰ ਲੀਟਰ ਲਾਹਣ ਤੇ ਨਾਜਾਇਜ਼ ਸ਼ਰਾਬ ਸਣੇ 7 ਗ੍ਰਿਫਤਾਰ,ਮਾਨਸਾ: ਪੰਜਾਬ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਹਰਿਆਣਾ ’ਚ ਸਰਚ ਵਾਰੰਟ ’ਤੇ ਰੇਡ ਕਰ ਕੇ 10 ਹਜ਼ਾਰ ਲਿਟਰ ਲਾਹਣ, 150 ਲੀਟਰ ਨਾਜਾਇਜ਼ ਸ਼ਰਾਬ ਸਮੇਤ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Mansaਇਹਨਾਂ  ਫੜ੍ਹੇ ਗਏ ਵਿਅਕਤੀਆਂ ਦੀ ਪਹਿਚਾਣ ਸੋਨਾ ਸਿੰਘ, ਚਾਨਣ ਸਿੰਘ, ਕਸ਼ਮੀਰ ਸਿੰਘ,ਓਮ ਪ੍ਰਕਾਸ਼, ਮਲਕੀਤ ਸਿੰਘ ਦਰਸ਼ਨ ਸਿੰਘ, ਗੁਰਦੀਪ ਸਿੰਘਵਜੋਂ ਹੋਈ ਹੈ।

ਹੋਰ ਪੜ੍ਹੋ: ਆਸਟ੍ਰੇਲੀਆ ‘ਚ ਵੱਡੀ ਵਾਰਦਾਤ, ਧੀ ਨੇ ਮਾਂ ਦਾ ਕੀਤਾ ਕਤਲ, ਸਿਰ ਕੱਟ ਕੇ ਰੱਖਿਆ ਫੁੱਟਪਾਥ ‘ਤੇ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਥਾਣਾ ਸਰਦੂਲਗੜ੍ਹ ਦੀ ਪੁਲਿਸ ਪਾਰਟੀ ਵੱਲੋੋਂ ਸ਼ਰਾਬ ਦੇ ਦਰਜ ਹੋਏ ਮੁਕੱਦਮੇ ’ਚ ਗ੍ਰਿਫਤਾਰ ਵਿਅਕਤੀ ਗੁਰਮੇਜ ਸਿੰਘ ਵਾਸੀ ਝੰਡਾਂ ਕਲਾਂ ਜੋੋ ਹਰਿਆਣਾ ’ਚੋੋਂ ਨਾਜਾਇਜ਼ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦਾ ਸੀ, ਦੀ ਪੁੱਛਗਿੱਛ ’ਤੇ ਮਾਣਯੋੋਗ ਅਦਾਲਤ ਐੱਸ. ਡੀ. ਜੇ. ਐੱਮ. ਸਰਦੂਲਗੜ੍ਹ ਪਾਸੋੋਂ ਸਰਚ ਵਾਰੰਟ ਹਾਸਲ ਕਰ ਕੇ ਹਰਿਆਣਾ ’ਚ ਰੇਡ ਕੀਤੀ।

Mansaਜਿਸ ਦੌਰਾਨ ਪੁਲਿਸ ਨੇ ਵੱਡੀ ਮਾਤਰਾ ‘ਚ ਨਜ਼ਾਇਜ਼ ਸ਼ਰਾਬ ਬਰਾਮਦ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।

-PTC News