Fri, Apr 26, 2024
Whatsapp

ਪੰਜਾਬ 'ਚ ਸਵਾਈਨ ਫਲੂ ਦਾ ਕਹਿਰ , ਮਾਨਸਾ 'ਚ ਸਵਾਈਨ ਫਲੂ ਕਾਰਨ 21 ਸਾਲਾ ਨੌਜਵਾਨ ਦੀ ਮੌਤ

Written by  Shanker Badra -- February 04th 2019 03:04 PM
ਪੰਜਾਬ 'ਚ ਸਵਾਈਨ ਫਲੂ ਦਾ ਕਹਿਰ , ਮਾਨਸਾ 'ਚ ਸਵਾਈਨ ਫਲੂ ਕਾਰਨ 21 ਸਾਲਾ ਨੌਜਵਾਨ ਦੀ ਮੌਤ

ਪੰਜਾਬ 'ਚ ਸਵਾਈਨ ਫਲੂ ਦਾ ਕਹਿਰ , ਮਾਨਸਾ 'ਚ ਸਵਾਈਨ ਫਲੂ ਕਾਰਨ 21 ਸਾਲਾ ਨੌਜਵਾਨ ਦੀ ਮੌਤ

ਪੰਜਾਬ 'ਚ ਸਵਾਈਨ ਫਲੂ ਦਾ ਕਹਿਰ , ਮਾਨਸਾ 'ਚ ਸਵਾਈਨ ਫਲੂ ਕਾਰਨ 21 ਸਾਲਾ ਨੌਜਵਾਨ ਦੀ ਮੌਤ:ਮਾਨਸਾ : ਪੰਜਾਬ ਸਮੇਤ ਦੇਸ਼ ਭਰ ‘ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ।ਇਸ ਕਾਰਨ ਸੂਬੇ 'ਚ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ ਹਨ।ਦੇਸ਼ ਭਰ ਵਿੱਚ ਸਵਾਈਨ ਫਲੂ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ।ਦੇਸ਼ ਵਿੱਚ ਸਵਾਈਨ ਫਲੂ ਨਾਲ ਲਗਾਤਰ ਹੋ ਰਹੀਆਂ ਮੌਤਾਂ ਨੇ ਲੋਕਾਂ ਲਈ ਫ਼ਿਕਰ ਪੈਦਾ ਕਰ ਦਿੱਤਾ ਹੈ।ਹੁਣ ਮਾਨਸਾ ਵਿੱਚ ਸਵਾਈਨ ਫਲੂ ਕਾਰਨ 21 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। [caption id="attachment_250907" align="aligncenter" width="300"]Mansa Village Saharan Swine flu Due 21 year young man Death ਪੰਜਾਬ 'ਚ ਸਵਾਈਨ ਫਲੂ ਦਾ ਕਹਿਰ , ਮਾਨਸਾ 'ਚ ਸਵਾਈਨ ਫਲੂ ਕਾਰਨ 21 ਸਾਲਾ ਨੌਜਵਾਨ ਦੀ ਮੌਤ[/caption] ਮਾਨਸਾ ਨੇੜਲੇ ਪਿੰਡ ਸਹਾਰਨਾਂ ਵਿੱਚ ਬੀਤੀ ਰਾਤ 21 ਸਾਲਾ ਨੌਜਵਾਨ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਦੇ ਰੂਪ 'ਚ ਹੋਈ ਹੈ।ਮ੍ਰਿਤਕ ਮਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਪਿਛਲੇ ਕਈ ਦਿਨਾਂ ਤੋਂ ਬੁਖ਼ਾਰ ਅਤੇ ਖਾਂਸੀ ਤੋਂ ਪੀੜਤ ਸੀ।ਜਿਸ ਕਾਰਨ ਗੰਭੀਰ ਹਾਲਤ ਦੇ ਚੱਲਦਿਆਂ ਉਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ,ਜਿਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ ਹੈ। [caption id="attachment_250912" align="aligncenter" width="300"]Mansa Village Saharan Swine flu Due 21 year young man Death ਪੰਜਾਬ 'ਚ ਸਵਾਈਨ ਫਲੂ ਦਾ ਕਹਿਰ , ਮਾਨਸਾ 'ਚ ਸਵਾਈਨ ਫਲੂ ਕਾਰਨ 21 ਸਾਲਾ ਨੌਜਵਾਨ ਦੀ ਮੌਤ[/caption] ਦੱਸ ਦੇਈਏ ਕਿ ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧਕੇਲਿਆ ਹੈ।ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ।ਸਵਾਈਨ ਫਲੂ ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ। [caption id="attachment_250910" align="aligncenter" width="270"]Mansa Village Saharan Swine flu Due 21 year young man Death ਪੰਜਾਬ 'ਚ ਸਵਾਈਨ ਫਲੂ ਦਾ ਕਹਿਰ , ਮਾਨਸਾ 'ਚ ਸਵਾਈਨ ਫਲੂ ਕਾਰਨ 21 ਸਾਲਾ ਨੌਜਵਾਨ ਦੀ ਮੌਤ[/caption] ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤਕ ਪੁੱਜਦਾ ਹੈ।ਦੇਸ਼ ਭਰ ਵਿੱਚ ਕਈ ਸੂਬਿਆਂ ਦੇ ਨਾਲ ਪੰਜਾਬ ‘ਚ ਵੀ ਇਸਦਾ ਕਹਿਰ ਜਾਰੀ ਹੈ। -PTCNews


Top News view more...

Latest News view more...