ਕੈਨੇਡਾ ‘ਚ ਮੈਰੀਜੁਆਨਾ ਦੇ ਕਾਨੂੰਨੀਕਰਨ ਸਬੰਧੀ ਬਿੱਲ ਪਾਸ

Marijuana Canada: Liberal plans to legalize pot survives Senate vote
Marijuana Canada: Liberal plans to legalize pot survives Senate vote

Marijuana Canada: Liberal plans to legalize pot survives Senate vote: ਕੈਨੇਡਾ: ਸੈਨੇਟਰਜ਼ ਵੱਲੋਂ ਲਿਬਰਲ ਸਰਕਾਰ ਦੇ ਭੰਗ (ਮੈਰੀਜੁਆਨਾ) ਨੂੰ ਕਾਨੂੰਨੀ ਤੌਰ ‘ਤੇ ਲਾਗੂ ਕਰਨ ਸਬੰਧੀ ਬਿੱਲ ਨੂੰ ਦੂਜੀ ਰੀਡਿੰਗ ਵਿੱਚ ੨੯ ਦੇ ਮੁਕਾਬਲੇ ੪੪ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਇਹ ਬਿੱਲ ਸੀ-੪੫ ਅਧਿਐਨ ਲਈ ਸੈਨੇਟ ਦੀ ਕਮੇਟੀ ਕੋਲ ਜਾਵੇਗਾ।

ਹਾਂਲ਼ਾਕਿ, ਵੋਟ ਤੋਂ ਪਹਿਲਾਂ ਇਹ ਵੀ ਸ਼ੱਕ ਸੀ ਕਿ ਕੁੱਝ ਸੈਨੇਟਰਜ਼ ਇਸ ਬਿੱਲ ਖਿਲਾਫ ਵੋਟ ਕਰ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸਰਕਾਰ ਨੂੰ ਬਿੱਲ ਦਾ ਨਵਾਂ ਸੰਸਕਰਨ ਪਾਸ ਕਰਵਾਉਣ ਦੀ ਕੋਸ਼ਿਸ਼ ਕਰਨੀ ਪੈਣੀ ਸੀ।

ਹੁਣ ਇਸ ਇਸ ਨੂੰ ਕਮੇਟੀ ਕੋਲ ਅਗਲੀ ਕਾਰਵਾਈ ਲਈ ਭੇਜਿਆ ਜਾਵੇਗਾ, ਜਿਸ ‘ਤੇ ਫਾਈਨਲ ਵੋਟ ੭ ਜੂਨ ਜਾਂ ਇਸ ਤੋਂ ਪਹਿਲਾਂ ਹੋ ਸਕਦੀ ਹੈ।

ਹੁਣ ਇਹ ਬਿੱਲ ਸੈਨੇਟ ਦੀ ਸੋਸ਼ਲ ਅਫੇਅਰਜ਼, ਸਾਇੰਸ ਐਂਡ ਟੈਕਨੋਲਾਜੀ ਕਮੇਟੀ ਕੋਲ ਜਾਵੇਗਾ ਅਤੇ ਇਸ ਤੋਂ ਇਲਾਵਾ ਚਾਰ ਕਮੇਟੀਆਂ: ਦ ਐਬੋਰਿਜਨਲ ਪੀਪਲਜ਼ ਕਮੇਟੀ, ਦ ਲੀਗਲ ਐਂਡ ਕੌਂਸਟੀਚਿਊਸ਼ਨਲ ਅਫੇਅਰਜ਼ ਕਮੇਟੀ, ਦ ਨੈਸ਼ਨਲ ਸਕਿਊਰਿਟੀ ਐਂਡ ਡਿਫੈਂਸ ਕਮੇਟੀ, ਦ ਫੌਰਨ ਅਫੇਅਰਜ਼ ਐਂਡ ਇੰਟਰਨੈਸ਼ਨਲ ਟਰੇਡ ਕਮੇਟੀ ‘ਚ ਵੀ ਇਸ ਬਿਲ ਦਾ ਮੁਲਾਂਕਣ ਕੀਤਾ ਜਾਵੇਗਾ।
Marijuana Canada: Liberal plans to legalize pot survives Senate voteMarijuana Canada: Liberal plans to legalize pot survives Senate vote

Marijuana Canada: Liberal plans to legalize pot survives Senate voteMarijuana Canada: Liberal plans to legalize pot survives Senate vote

—PTC News