Fri, Apr 26, 2024
Whatsapp

ਮੈਰਿਜ਼ ਪੈਲੇਸਾਂ ਤੋਂ ਹੋ ਰਹੇ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪੀ.ਪੀ.ਸੀ.ਬੀ. ਵੱਲੋਂ ਐਡਵਾਈਜ਼ਰੀ ਜਾਰੀ

Written by  Shanker Badra -- April 30th 2018 07:27 PM
ਮੈਰਿਜ਼ ਪੈਲੇਸਾਂ ਤੋਂ ਹੋ ਰਹੇ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪੀ.ਪੀ.ਸੀ.ਬੀ. ਵੱਲੋਂ ਐਡਵਾਈਜ਼ਰੀ ਜਾਰੀ

ਮੈਰਿਜ਼ ਪੈਲੇਸਾਂ ਤੋਂ ਹੋ ਰਹੇ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪੀ.ਪੀ.ਸੀ.ਬੀ. ਵੱਲੋਂ ਐਡਵਾਈਜ਼ਰੀ ਜਾਰੀ

ਮੈਰਿਜ਼ ਪੈਲੇਸਾਂ ਤੋਂ ਹੋ ਰਹੇ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪੀ.ਪੀ.ਸੀ.ਬੀ. ਵੱਲੋਂ ਐਡਵਾਈਜ਼ਰੀ ਜਾਰੀ:ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜ ਦੇ ਮੈਰਿਜ ਪੈਲੇਸਾਂ ਦੇ ਖੁੱਲੇ ਵਿਹੜੇ/ਲਾਅਨ ਵਿੱਚ ਉੱਚੀ ਆਵਾਜ਼ ਵਿੱਚ ਵਜਾਏ ਜਾਂਦੇ ਡੀ.ਜੇ. ਸਿਸਟਮ ਅਤੇ ਹੋਰ ਸੰਗੀਤਕ ਯੰਤਰ ਤੋਂ ਹੁੰਦੇ ਸ਼ੋਰ ਪ੍ਰਦੂਸ਼ਣ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਸਬੰਧੀ ਇੱਕ ਮੀਟਿੰਗ ਪੰਜਾਬ ਸਟੇਟ ਮੈਰਿਜ ਪੈਲੇਸਿਜ਼ ਐਸ਼ੋਸ਼ੀਏਸ਼ਨ ਅਤੇ ਡੀ.ਜੇ. ਵਜਾਉਣ ਵਾਲਿਆਂ ਨਾਲ ਲਈ ਗਈ ਜਿਸ ਵਿੱਚ ਇਸ ਮਸਲੇ ਨੂੰ ਡੂੰਘਾਈ ਵਿੱਚ ਵਿਚਾਰਿਆ ਗਿਆ ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਖੁੱਲੇ ਲਾਅਨ ਵਿੱਚ ਵਜਾਏ ਜਾਂਦੇ ਡੀ.ਜੇ. ਸਿਸਟਮ ਤੋਂ ਪੈਦਾ ਹੁੰਦਾ ਸ਼ੋਰ ਪ੍ਰਦੂਸ਼ਣ ਮਨੁੱਖੀ ਸਿਹਤ ਤੇ ਮਾੜਾ ਅਸਰ ਪਾਉਂਦਾ ਹੈ।ਹਵਾ ਪ੍ਰਦੂਸ਼ਣ ਕੰਟਰੋਲ ਐਕਟ 1981 ਤਹਿਤ ਸ਼ੋਰ ਪ੍ਰਦੂਸ਼ਣ ਵੀ ਹਵਾ ਪ੍ਰਦੂਸ਼ਣ ਦਾ ਹੀ ਹਿੱਸਾ ਹੈ ਅਤੇ ਇਸ ਦਾ ਸਿੱਧਾ ਅਤੇ ਮਾੜਾ ਅਸਰ ਮਨੁੱਖੀ ਸਿਹਤ ਅਤੇ ਹੋਰ ਜੀਵਜੰਤੂਆਂ ਤੇ ਪੈਦਾ ਹੈ ਜਿਸ ਕਾਰਨ ਇਹ ਨਿਰਧਾਰਤ ਹੱਦਾਂ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਵਾਤਾਵਰਣ ਸੁਰੱਖਿਆ ਐਕਟ 1981 ਤਹਿਤ ਹਵਾ ਪ੍ਰਦੂਸ਼ਣ ਕੰਟਰੋਲ ਰੂਲਜ਼ 2000 ਵਿੱਚ ਆਬੋਹਵਾ ਵਿੱਚ ਸ਼ੋਰ ਪ੍ਰਦੂਸ਼ਣ ਦੀਆਂ ਹੱਦਾਂ ਨਿਰਧਾਰਤ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਵੀ ਨੋਟੀਫ਼ੀਕੇਸ਼ਨ ਨੰ: 3/100/2013/ਛੳਥੇ4ੇ145 ਮਿਤੀ 26.02.2014 ਰਾਹੀਂ ਸ਼ੋਰ ਪ੍ਰਦੂਸ਼ਣ ਤੇ ਕਾਬੂ ਪਾਉਣ ਅਤੇ ਨਿਰਧਾਰਤ ਹੱਦਾਂ ਵਿੱਚ ਰੱਖਣ ਲਈ ਦਿਸ਼ਾ ਨਿਰਦੇਸ਼ ਬਣਾਏ ਹਨ।ਉੱਚੀ ਆਵਾਜ਼ ਵਿੱਚ ਵੱਜਦੇ ਡੀ.ਜੇ. ਸਿਸਟਮ ਅਤੇ ਹੋਰ ਸੰਗੀਤਕ ਯੰਤਰ ਜਿੱਥੇ ਸ਼ੋਰ ਪੈਦਾ ਕਰਦੇ ਹਨ,ਉੱਥੇ ਇਹ ਸ਼ੋਰ ਜੇ ਨਿਰਧਾਰਤ ਹੱਦਾਂ ਤੋਂ ਜ਼ਿਆਦਾ ਹੋਵੇ ਤਾਂ ਇਹ ਆਮ ਪਬਲਿਕ ਲਈ ਪ੍ਰੇਸ਼ਾਨੀ ਪੈਦਾ ਕਰਦਾ ਹੈ ਅਤੇ ਲੋਕਾਂ ਦੀ ਸਿਹਤ ਤੇ ਮਾੜਾ ਅਸਰ ਪਾਉਣ ਦੇ ਨਾਲ ਨਾਲ ਮਨੋਵਿਗਿਆਨਕ ਪ੍ਰਭਾਵ ਵੀ ਪਾਉਂਦਾ ਹੈ।ਇਸ ਸਾਰੇ ਤੇ ਵਿਚਾਰ ਕਰਦਿਆਂ ਬੋਰਡ ਨੇ ਫੈਸਲਾ ਕੀਤਾ ਹੈ ਕਿ ਰਾਜ ਦੇ ਸਾਰੇ ਮੈਰਿਜ ਪੈਲੇਸ ਮਾਲਕਾਂ ਅਤੇ ਡੀ.ਜੇ. ਸਿਸਟਮ ਚਲਾਉਣ ਵਾਲਿਆਂ ਨੂੰ ਇੱਕ ਨਸੀਹਤ ਜਾਰੀ ਕਰਦਿਆਂ ਕਿਹਾ ਜਾਵੇ ਕਿ ਉਹ ਡੀ.ਜੇ. ਸਿਸਟਮ ਸਿਰਫ਼ ਮੈਰਿਜ ਪੈਲੇਸਾਂ ਦੇ ਹਾਲ ਵਿੱਚ ਹੀ ਚਲਾਉਣ। ਸੋ, ਮੈਰਿਜ ਪੈਲੇਸ ਮਾਲਕਾਂ ਅਤੇ ਡੀ.ਜੇ ਚਲਾਉਣ ਵਾਲਿਆਂ ਨੂੰ ਲੋਕ ਹਿੱਤ ਵਿੱਚ ਇਹ ਨਸੀਹਤ ਜਾਰੀ ਕਰਦਿਆਂ ਕਿਹਾ ਜਾਂਦਾ ਹੈ ਕਿ ਡੀ.ਜੇ. ਸਿਸਟਮ ਮੈਰਿਜ ਪੈਲੇਸਾਂ ਦੇ ਹਾਲ ਵਿੱਚ ਹੀ ਚਲਾਏ ਜਾਣ ਅਤੇ ਇਯ ਦੀ ਆਵਾਜ਼ ਵੀ ਮੈਰਿਜ ਪੈਲੇਸ ਦੀਆਂ ਹੱਦਾਂ ਤੱਕ ਹੀ ਸੀਮਤ ਰੱਖੀ ਜਾਵੇ।ਇਸ ਨਸੀਹਤ ਨਾਮੇ ਦੀ ਕਾਪੀ ਪੰਜਾਬ ਦੇ ਸਾਰੇ ਮੈਰਿਜ ਪੈਲੇਸ ਦੇ ਮਾਲਕਾਂ ਅਤੇ ਡੀ.ਜੇ. ਚਲਾਉਣ ਵਾਲਿਆਂ ਨੂੰ ਲੋੜੀਂਦੇ ਕਦਮ ਚੁੱਕਣ ਲਈ ਭੇਜੀ ਗਈ ਹੈ। -PTCNews


Top News view more...

Latest News view more...