ਚੰਡੀਗੜ੍ਹ 'ਚ ਫਰਨੀਚਰ ਮਾਰਕਿਟ 'ਚ ਲੱਗੀ ਭਿਆਨਕ ਅੱਗ, 13 ਦੁਕਾਨਾਂ ਸੜ ਕੇ ਸੁਆਹ

By Shanker Badra - April 14, 2020 12:04 pm

ਚੰਡੀਗੜ੍ਹ 'ਚ ਫਰਨੀਚਰ ਮਾਰਕਿਟ 'ਚ ਲੱਗੀ ਭਿਆਨਕ ਅੱਗ, 13 ਦੁਕਾਨਾਂ ਸੜ ਕੇ ਸੁਆਹ:ਚੰਡੀਗੜ੍ਹ : ਚੰਡੀਗੜ੍ਹ 'ਚ ਫਰਨੀਚਰ ਮਾਰਕਿਟ 'ਚ ਸੋਮਵਾਰ ਦੇਰ ਰਾਤ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੈਕਟਰ-53 ਸਥਿਤ ਫਰਨੀਚਰ ਮਾਰਕਿਟ 'ਚ ਦੇਰ ਰਾਤ ਅਚਾਨਕ ਅੱਗ ਲੱਗਣ ਨਾਲ 13 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ।

ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਤੇ ਪੁਲਿਸ ਨੂੰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਫਰਨੀਚਰ ਮਾਰਕਿਟ 'ਚ ਦੁਕਾਨ ਦੇ ਪਿੱਛੇ ਖਾਣਾ ਬਣਾ ਰਹੀ ਲੇਬਰ ਦੇ ਕਮਰੇ 'ਚ ਛੋਟਾ ਸਿਲੰਡਰ ਬਲਾਸਟ ਹੋ ਗਿਆ ਹੈ ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

ਇਸ ਮੌਕੇ 'ਤੇ ਚੰਡੀਗੜ੍ਹ ਤੇ ਮੋਹਾਲੀ ਤੋਂ ਪਹੁੰਚੀਆਂ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਕਰਮਚਾਰੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਹੈ।
-PTCNews

adv-img
adv-img