ਵੀਡੀਓ

ਆਪਣੀ ਮਗਰਮੱਛ ਲਾੜੀ ਦਾ ਮੂੰਹ ਚੁੰਮਦਾ ਨਹੀਂ ਥੱਕਿਆ ਇਸ ਪ੍ਰਾਂਤ ਦਾ ਮੇਅਰ

By Jasmeet Singh -- July 01, 2022 5:30 pm

ਸੈਨ ਪੇਡਰੋ ਹੁਆਮੇਲੁਲਾ (ਮੈਕਸੀਕੋ, 1 ਜੁਲਾਈ): ਸੈਨ ਪੇਡਰੋ ਹੁਆਮੇਲੁਲਾ ਦੇ ਮੇਅਰ ਜੋਏਲ ਵਾਜ਼ਕੁਏਜ਼ ਰੋਜਸ ਨੇ ਇੱਕ ਪਰੰਪਰਾਗਤ ਸਮਾਰੋਹ ਵਿੱਚ ਮਾਰੀਆ ਇਜ਼ਾਬੇਲ ਨਾਮਕ ਇੱਕ ਮਗਰਮੱਛ ਰਾਜਕੁਮਾਰੀ ਨਾਲ ਵਿਆਹ ਦੀ ਪਵਿੱਤਰ ਗੰਢ ਬੰਨ੍ਹੀ। ਇਸ ਵਿਵਾਹ 'ਚ ਕਸਬੇ ਦੇ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ: ਮਨੀ ਲਾਂਡਰਿੰਗ ਮਾਮਲਾ: CM ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ ਹਾਈ ਕੋਰਟ ਨੇ ਦਿੱਤੀ ਜ਼ਮਾਨਤ


ਇਸ ਸਲਾਨਾ ਸਮਾਰੋਹ ਦਾ ਅਰਥ ਪ੍ਰਸ਼ਾਂਤ ਤੱਟ ਵਾਲੇ ਸ਼ਹਿਰ ਵਿੱਚ ਰਹਿਣ ਵਾਲੇ ਬਹੁਤ ਮਛੇਰਿਆਂ ਲਈ ਮੱਛੀਆਂ, ਝੀਂਗਾ ਅਤੇ ਸਮੁੰਦਰੀ ਭੋਜਨ ਉਪਲਬਧ ਕਰਾਉਣਾ ਹੈ। ਇਸ ਖਿੱਤੇ ਦੇ ਲੋਕ ਮਣਦੇ ਨੇ ਕਿ ਮਗਰਮੱਛ ਨਾਲ ਵਿਆਹ ਮਗਰੋਂ ਦੇਵਤੇ ਉਨ੍ਹਾਂ ਤੋਂ ਪਰਸਨ ਹੋਣਗੇ 'ਤੇ ਉਨ੍ਹਾਂ ਦੇ ਜੀਵਨ 'ਚ ਉਨ੍ਹਾਂ ਨੂੰ ਵਾਧੂ ਉਪਜੀਵਕਾ ਦਾ ਮੌਕਾ ਦੇਣਗੇ, ਕਿਉਂਕਿ ਹੁਣ ਉਹ ਰਿਸ਼ਤੇਦਾਰੀ 'ਚ ਬੱਧ ਜਾਣਗੇ।

ਇਹ ਖੁਸ਼ਕਿਸਮਤ ਮਗਰਮੱਛ ਰਾਜਕੁਮਾਰੀ ਲਈ ਵਿਅਸਤ ਦਿਨ ਸੀ, ਕਿਉਂਕਿ ਉਸਨੂੰ ਲਾੜੀ ਵਾਲੇ ਰਵਾਇਤੀ ਚਿੱਟੇ ਕੱਪੜੇ ਪਹਿਣਾ ਸ਼ਿੰਗਾਰਿਆ ਗਿਆ ਸੀ। ਵਿਆਹ ਦੀਆਂ ਸਾਰੀਆਂ ਪਾਰਟੀਆਂ ਵਾਂਗ ਇਸ ਤੋਂ ਬਾਅਦ ਇੱਕ ਵਿਸ਼ਾਲ ਸਮਾਰੋਹ ਹੋਇਆ ਜਿੱਥੇ ਨਵ-ਵਿਆਹੁਤਾ ਰਾਜਕੁਮਾਰੀ ਮਗਰਮੱਛ ਨੂੰ ਉਸਦੇ ਨਵੇਂ ਪਤੀ ਨੇ ਹਥੇਲੀਆਂ ਵਿਚ ਫੜਿਆ ਹੋਇਆ ਸੀ ਅਤੇ ਉਸਦੇ ਮੂੰਹ ਨੂੰ ਚੁੰਮਦੇ ਨਹੀਂ ਥੱਕ ਰਿਹਾ ਸੀ।

ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਜਾ ਸਕਦਾ ਕਿ ਮੇਅਰ ਦੀ ਇਹ ਮਗਰਮੱਛ ਲਾੜੀ ਮਾਰੀਆ ਇਜ਼ਾਬੇਲ ਕਿਵੇਂ ਇਸ ਉੱਚ-ਅਨੁਮਾਨਿਤ ਵਿਆਹ ਲਈ ਹੋਰ ਯੋਗ ਔਰਤਾਂ ਨੂੰ ਹਰਾਉਣ ਵਿਚ ਕਾਮਯਾਬ ਰਹੀ ਹੋਣੀ ਹੈ। ਹਾਲਾਂਕਿ ਇਜ਼ਾਬੇਲ ਦਾ ਮੂੰਹ ਬੰਨ੍ਹ ਕੇ ਰੱਖਿਆ ਗਿਆ ਸੀ ਤਾਂਕਿ ਉਹ ਕਿਸੇ ਨੂੰ ਵਡ ਨਾ ਲਵੇ। ਪਿਛਲੀਆਂ ਮਗਰਮੱਛ ਪਤਨੀਆਂ ਅਤੇ ਰੋਜਸ ਦੀ ਮਨੁੱਖੀ ਪਤਨੀ ਨੂੰ ਆਪਣੀ ਜ਼ਿੰਦਗੀ ਵਿੱਚ ਇਸ ਨਵੀਂ ਔਰਤ ਦਾ ਸਵਾਗਤ ਕਰਨ ਵਿੱਚ ਕੋਈ ਇਤਰਾਜ਼ ਨਹੀਂ ਸੀ।

ਇਹ ਵੀ ਪੜ੍ਹੋ: ਰਾਸ਼ਟਰਪਤੀ ਲਈ NDA ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮਰਥਨ ਦਾ ਐਲਾਨ

ਸਮਾਰੋਹ ਅਤੇ ਰਿਸੈਪਸ਼ਨ ਦੇ ਮਹੱਤਵਪੂਰਣ ਮੌਕੇ ਆਤਿਸ਼ਬਾਜ਼ੀ ਵੀ ਕੀਤੀ ਗਈ ਜਿਸਦਾ ਸਾਰਾ ਖਰਚਾ ਨਗਰ ਕੌਂਸਲ ਦੁਆਰਾ ਕੀਤਾ ਗਿਆ ਸੀ।


-PTC News

  • Share