
ਨਹੀਂ ਰਹੇ MDH ਮਸਾਲਿਆਂ ਦੇ ਮਾਲਿਕ ਮਹਾਸ਼ਏ ਧਰਮਪਾਲ ਗੁਲਾਟੀ :ਨਵੀਂ ਦਿੱਲੀ : ਮਸਾਲਾ ਕਿੰਗ ਦੇ ਰੂਪ ਵਿਚ ਚਰਚਿਤ ਐੱਮ.ਡੀ.ਐੱਚ. ਮਸਾਲੇ ਦੇ ਮਾਲਕ ਧਰਮਪਾਲ ਗੁਲਾਟੀ ਦੀ ਅੱਜ ਸਵੇਰੇ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਦਿੱਲੀ ਦੇ ਮਾਤਾ ਚਾਨਣ ਦੇਵੀ ਹਸਪਤਾਲ ‘ਚ ਹੋਈ ਹੈ। ਧਰਮਪਾਲ ਗੁਲਾਟੀ ਨੇ 98 ਸਾਲ ਦੀ ਉਮਰ ‘ਚ ਆਖਰੀ ਸਾਹ ਲਏ ਹਨ। ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ਹੈ।

MD Howner Dharampal Gulati : ਦਰਅਸਲ ‘ਚ ਮਹਾਸ਼ਏ ਜੀ ਦੇ ਨਾਮ ਨਾਲ ਜਾਣੇ ਜਾਣ ਵਾਲੇ ਧਰਮਪਾਲ ਗੁਟਾਲੀ ਦਾ ਜਨਮ ਪਾਕਿਸਤਾਨ ਦੇ ਸਿਆਲਕੋਟ ਵਿਚ 1922 ਨੂੰ ਮੁਹੱਲਾਮਿਆਨਾਪੁਰ ਵਿਚ ਹੋਇਆ ਸੀ। ਦੇਸ਼ ਦੇ ਬਟਵਾਰੇ ਤੋਂ ਬਾਅਦ ਉਨ੍ਹਾਂ ਦਾ ਪਰਵਾਰ ਦਿੱਲੀ ਆ ਗਿਆ ਤੇ ਫਿਰ ਉਨ੍ਹਾਂ ਨੇ ਦਿੱਲੀ ਦੇ ਕੀਰਤੀ ਨਗਰ ਵਿਚ ਮਸਾਲੇ ਦਾ ਕੰਮ ਸ਼ੁਰੂ ਕੀਤਾ ਸੀ।

MD Howner Dharampal Gulati : ਅੱਜ ਐੱਮ.ਡੀ.ਐੱਚ. ਮਸਾਲਾ ਦੇਸ਼ ਹੀ ਨਹੀਂ, ਬਲਕਿ ਪੂਰੀ ਦੁਨੀਆ ਵਿਚ ਮਸਾਲਿਆਂ ਲਈ ਜਾਣਿਆ ਜਾਂਦਾ ਹੈ। ਮਹਾਸ਼ਏ ਧਰਮਪਾਲ ਗੁਲਾਟੀ ਉਰਫ ਚੁੰਨੀ ਲਾਲ ਇਕ ਸਫਲ ਉਦਯੋਗਪਤੀ ਸਨ ਅਤੇ ਉਨ੍ਹਾਂ ਨੇ ਆਪਣੇ ਜੀਵਨ ਵਿਚ ਕਾਫ਼ੀ ਸੰਘਰਸ਼ ਕੀਤਾ ਸੀ। 1959 ਵਿਚ ਮਹਾਸ਼ਏ ਧਰਮਪਾਲ ਨੇ ਦਿੱਲੀ ਦੇ ਕੀਰਤੀ ਨਗਰ ਵਿਚ ਮਸਾਲਾ ਪੀਸਣ ਦੀ ਫੈਕਟਰੀ ਲਗਾਈ ਅਤੇ ਫਿਰ ਕਾਰੋਬਾਰ ਚੱਲਦਾ ਗਿਆ।

MD Howner Dharampal Gulati : ਅੱਜ ਐੱਮ.ਡੀ.ਐੱਚ. ਦੀਆਂ ਦੇਸ਼ ਭਰ ਵਿਚ 15 ਫੈਕਟਰੀ ਹਨ।ਐੱਮ.ਡੀ.ਐੱਚ. ਮਸਾਲਾ ਫੈਕਟੀ ਦਾ ਨਾਮ ਮਹਾਸ਼ਿਅਨ ਦੀ ਹੱਟੀ ਕਿਹਾ ਜਾਂਦਾ ਹੈ। ਅੱਜ ਇਸ ਮਸਾਲੇ ਦਾ ਨਾਮ ਦੇਸ਼ ਹੀ ਨਹੀਂ, ਪੂਰੀ ਦੁਨੀਆ ਵਿਚ ਹੈ। ਧਰਮਪਾਲ ਗੁਲਾਟੀ ਸਿਰਫ ਪੰਜਵੀ ਜਮਾਤ ਤੱਕ ਹੀ ਪੜੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲ ਛੱਡ ਦਿੱਤਾ ਸੀ ਅਤੇ ਆਪਣੇ ਪਿਤਾ ਦੀ ਦੁਕਾਨ ਉੱਤੇ ਬੈਠਣ ਲੱਗੇ ਸਨ।
MD Howner Dharampal Gulati MDH Masala owner Mahashay Dharampal Gulati
-PTCNews