ਮੁੱਖ ਖਬਰਾਂ

ਮੀਡੀਆ ਫਿਰ ਡੇਰਾ ਸਮਰਥਕਾਂ ਦੇ ਨਿਸ਼ਾਨੇ 'ਤੇ, ਦੁਬਾਰਾ ਹੋਇਆ ਹਮਲਾ

By Joshi -- August 27, 2017 12:08 pm -- Updated:Feb 15, 2021

(Media attacked by dera followers cum goons, try to steal camera)

ਡੇਰਾ ਸਮਰਥਕਾਂ ਨੇ ਇੱਕ ਵਾਰ ਫਿਰ ਗੁੰਡਾਗਰਦੀ ਦਿਖਾਈ ਹੈ। ਇਸ ਵਾਰ ਲਾਈਵ ਕਵਰੇਜ ਕਰ ਰਹੇ ਪੱਤਰਕਾਰਾਂ 'ਤੇ ਦੁਬਾਰਾ ਹਮਲਾ ਕੀਤਾ ਗਿਆ ਹੈ।

ਪੀਟੀਸੀ ਨਿਊਜ਼ ਅਤੇ ਨਿਊਜ਼ 18 ਚੈਨਲ ਦੇ ਪੱਤਰਕਾਰ ਇਸ ਹਮਲੇ ਦੀ ਚਪੇਟ ਵਿੱਚ ਆ ਗਏ ਹਨ।

ਬੇਖੌਫ ਢੰਗ ਨਾਲ ਡੇਰਾ ਸਮਰਥਕ ਲਗਾਤਾਰ ਮੀਡੀਆ 'ਤੇ ਹਮਲੇ ਕਰ ਰਹੇ ਹਨ ਅਤੇ ਅੱਜ ਇਹ ਹਮਲਾ ਸਿਰਸਾ ਵਿੱਚ ਹੋਇਆ ਹੈ।

ਆਖਿਰਕਾਰ ਮੀਡੀਆਕਰਮੀਆਂ ਨੂੰ ਡਰਾ ਧਮਕਾ ਕੇ ਚੁੱਪ ਕਰਵਾਉਣ ਦੀ ਨਾਕਾਮ ਕੋਸ਼ਿਸ਼ਾਂ ਕਦੋਂ ਤੱਕ ਜਾਰੀ ਰਹਿਣਗੀਆਂ ਇਹ ਦੇਖਣਾ ਹੋਵੇਗਾ।

—PTC News

  • Share