Fri, Apr 26, 2024
Whatsapp

#MeToo :ਗੂਗਲ ਦੇ ਸੀਨੀਅਰ ਸਟਾਫ਼ ਮੈਂਬਰਾਂ ਸਮੇਤ 48 ਕਰਮਚਾਰੀ ਵੀ ਮੀਟੂ ਦੇ ਸ਼ਿਕੰਜੇ 'ਚ ਫਸੇ ,ਨੌਕਰੀ ਤੋਂ ਕੱਢਿਆ

Written by  Shanker Badra -- October 26th 2018 05:33 PM
#MeToo :ਗੂਗਲ ਦੇ ਸੀਨੀਅਰ ਸਟਾਫ਼ ਮੈਂਬਰਾਂ ਸਮੇਤ 48 ਕਰਮਚਾਰੀ ਵੀ ਮੀਟੂ ਦੇ ਸ਼ਿਕੰਜੇ 'ਚ ਫਸੇ ,ਨੌਕਰੀ ਤੋਂ ਕੱਢਿਆ

#MeToo :ਗੂਗਲ ਦੇ ਸੀਨੀਅਰ ਸਟਾਫ਼ ਮੈਂਬਰਾਂ ਸਮੇਤ 48 ਕਰਮਚਾਰੀ ਵੀ ਮੀਟੂ ਦੇ ਸ਼ਿਕੰਜੇ 'ਚ ਫਸੇ ,ਨੌਕਰੀ ਤੋਂ ਕੱਢਿਆ

#MeToo :ਗੂਗਲ ਦੇ ਸੀਨੀਅਰ ਸਟਾਫ਼ ਮੈਂਬਰਾਂ ਸਮੇਤ 48 ਕਰਮਚਾਰੀ ਵੀ ਮੀਟੂ ਦੇ ਸ਼ਿਕੰਜੇ 'ਚ ਫਸੇ ,ਨੌਕਰੀ ਤੋਂ ਕੱਢਿਆ:ਸੇਨ ਫ੍ਰੈਂਸਿਸਕੋ : ਅੱਜ ਕੱਲ #ਮੀਟੂ ਮੁਹਿੰਮ ਕਾਫੀ ਸੁਰਖੀਆਂ ਵਿੱਚ ਹੈ।ਬਾਲੀਵੁੱਡ ਸਿਤਾਰਿਆਂ ਤੋਂ ਬਾਅਦ ਮੰਤਰੀਆਂ ਵੀ ਇਸ ਦੇ ਸ਼ਿਕੰਜੇ ਵਿੱਚ ਆ ਗਏ ਹਨ।ਹੁਣ #ਮੀਟੂ ਮੁਹਿੰਮ ਦਾ ਅਸਰ ਗੂਗਲ ਕੰਪਨੀ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ।ਇਸ #ਮੀਟੂ ਮੁਹਿੰਮ ਦੌਰਾਨ ਗੂਗਲ ਦੇ ਸੀਨੀਅਰ ਸਟਾਫ਼ ਮੈਂਬਰਾਂ ਸਮੇਤ 48 ਕਰਮਚਾਰੀ ਵੀ ਇਸ ਦੇ ਲਪੇਟੇ ਵਿੱਚ ਆ ਗਏ ਹਨ। ਇਸ ਦੌਰਾਨ ਗੂਗਲ ਨੇ ਵੀ ਸਖ਼ਤੀ ਕਰਦੇ ਹੋਏ ਕਰਮਚਾਰੀਆਂ 'ਤੇ ਕਾਰਵਾਈ ਕੀਤੀ ਹੈ।ਗੂਗਲ ਨੇ ਕਿਹਾ ਹੈ ਕਿ ਉਸ ਨੇ ਪਿਛਲੇ 2 ਸਾਲਾਂ 'ਚ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ 'ਚ ਘਿਰੇ 48 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।ਇਸ ਵਿੱਚ 13 ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ। ਇਸ ਸਬੰਧੀ ਤਕਨੀਕੀ ਖੇਤਰ ਦੀ ਦਿੱਗਜ਼ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।ਇਹ ਬਿਆਨ ਨਿਊਯਾਰਕ ਦੇ ਇੱਕ ਅਖ਼ਬਾਰ ਦੀ ਖ਼ਬਰ ਦੇ ਜਵਾਬ 'ਚ ਆਇਆ ਹੈ ਜਿਸ 'ਚ ਕਿਹਾ ਗਿਆ ਸੀ ਕਿ ਗੂਗਲ ਨੇ ਇੱਕ ਸੀਨੀਅਰ ਅਧਿਕਾਰੀ, ਐਂਡਰੋਇਡ ਦਾ ਨਿਰਮਾਣ ਕਰਨ ਵਾਲੇ ਐਂਡੀ ਰੂਬਿਨ 'ਤੇ ਮਾੜੇ ਵਤੀਰੇ ਦੇ ਇਲਜ਼ਾਮ ਲੱਗਣ ਤੋਂ ਬਾਅਦ ਉਨ੍ਹਾਂ ਨੂੰ 9 ਕਰੋੜ ਡਾਲਰ ਦਾ ਐਗਜ਼ਿਟ ਪੈਕੇਜ ਦੇ ਕੇ ਕੰਪਨੀ ਤੋਂ ਹਟਾਇਆ ਗਿਆ।ਇਸ ਦੇ ਨਾਲ ਹੀ ਇਸ 'ਚ ਇਹ ਵੀ ਕਿਹਾ ਗਿਆ ਸੀ ਕਿ ਗੂਗਲ ਨੇ ਜਿਨਸੀ ਸ਼ੋਸ਼ਣ ਦੇ ਅਜਿਹੇ ਹੋਰ ਇਲਜ਼ਾਮਾਂ ਨੂੰ ਲੁਕਾਉਣ ਲਈ ਵੀ ਅਜਿਹੇ ਹੀ ਕੰਮ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਦੇ ਮੁਲਾਜ਼ਮਾਂ ਨੂੰ ਇੱਕ ਈ-ਮੇਲ ਜਾਰੀ ਕਰਕੇ ਦੱਸਿਆ ਕਿ ਪਿਛਲੇ 2 ਸਾਲ 'ਚ 13 ਸੀਨੀਅਰ ਅਧਿਕਾਰੀਆਂ ਸਮੇਤ 48 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਕੋਈ ਐਗਜ਼ਿਟ ਪੈਕੇਜ ਨਹੀਂ ਦਿੱਤਾ ਗਿਆ। -PTCNews


Top News view more...

Latest News view more...