Fri, Apr 26, 2024
Whatsapp

ਮਾਲਿਕ ਨਾਲ ਮਾਰੀ ਲੱਖਾਂ ਦੀ ਵੱਡੀ ਠੱਗੀ, ਸਾਲ ਬਾਅਦ ਚੜ੍ਹਿਆ ਪੁਲਿਸ ਅੜਿੱਕੇ

Written by  Jagroop Kaur -- November 29th 2020 06:49 PM -- Updated: November 29th 2020 06:54 PM
ਮਾਲਿਕ ਨਾਲ ਮਾਰੀ ਲੱਖਾਂ ਦੀ ਵੱਡੀ ਠੱਗੀ, ਸਾਲ ਬਾਅਦ ਚੜ੍ਹਿਆ ਪੁਲਿਸ ਅੜਿੱਕੇ

ਮਾਲਿਕ ਨਾਲ ਮਾਰੀ ਲੱਖਾਂ ਦੀ ਵੱਡੀ ਠੱਗੀ, ਸਾਲ ਬਾਅਦ ਚੜ੍ਹਿਆ ਪੁਲਿਸ ਅੜਿੱਕੇ

ਟਾਂਡਾ : ਉੜਮੁੜ ਬਜ਼ਾਰ 'ਚ ਧੋਖਾਧੜੀ ਦੇ ਮਾਮਲੇ ਦਾ ਖੁਲਾਸਾ ਹੋਇਆ ਹੈ। ਇਹ ਧੋਖਾਧੜੀ ਹੋਈ ਹੈ ਮਨੀ ਚੈਂਜਰ ਦਾ ਕੰਮ ਕਰਨ ਵਾਲੇ ਵਿਅਕਤੀ ਨਾਲ ਜਿਸ ਨਾਲ ਲੱਖਾਂ ਰੁਪਏ ਦੀ ਹੇਰਾਫੇਰੀ ਹੋਈ ਹੈ ਅਤੇ ਇਹ ਹੇਰਾਫੇਰੀ ਕਿਸੇ ਹੋਰ ਨੇ ਨਹੀਂ ਬਲਕਿ ਉਸ ਦੇ ਨਾਲ ਕੰਮ ਕਰਨ ਵਾਲੇ ਉਸ ਦੇ ਕਰਿੰਦੇ ਨੇ। ਜਿਸ ਦੇ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਦਰਅਸਲ ਮਾਮਲਾ ਇੱਕ ਸਾਲ ਪਹਿਲਾਂ ਦਾ ਹੈ ਅਤੇ ਹੁਣ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਹੈ। ਪੁਲਿਸ ਨੇ ਹੇਰਾਫੇਰੀ ਦਾ ਸ਼ਿਕਾਰ ਹੋਏ ਸੁਭਾਸ਼ ਚਾਵਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਦੇ ਡਰਾਈਵਰ ਪਰਮਿੰਦਰ ਸਿੰਘ ਦੇ ਖ਼ਿਲਾਫ਼ ਦਰਜ ਕੀਤਾ ਹੈ। Police announces Rs 2 lakh reward in Weapon loot - Cross Town News, a Leading Newspaper of J&K ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ 'ਚ ਸੁਭਾਸ਼ ਨੇ ਦੱਸਿਆ ਕਿ ਉਸ ਦਾ ਡਰਾਈਵਰ ਗੁੱਲੀ ਅਤੇ ਅਸੀਸ ਮਰਵਾਹਾ ਉਸ ਦੀ ਗੱਡੀ 'ਤੇ 24 ਦਸੰਬਰ 2019 ਨੂੰ ਸਵੇਰੇ ਲੁਧਿਆਣਾ ਗਏ ਸਨ ਅਤੇ ਜਦੋਂ ਉਹ ਉੱਥੋਂ ਪੈਸੇ ਲੈਕੇ ਵਾਪਸ ਆ ਰਹੇ ਸਨ ਤਾਂ ਗੋਰਾਇਆ ਪਹੁੰਚਨ ਤੱਕ ਉਹਨਾਂ ਨਾਲ ਸੰਪਰਕ ਹੋਇਆ ਪਰ ਉਸ ਤੋਂ ਬਾਅਦ ਛੱਡ ਕੇ ਕਿਧਰੇ ਚਲਾ ਗਿਆ ਅਤੇ ਉਸ ਦਾ ਫੋਨ ਵੀ ਬੰਦ ਆਉਣ ਲੱਗਾ। Two lakh looted from businessman in Sitapur was going home after taking out money from bank - सीतापुर में व्यापारी से दो लाख की लूट, बैंक से पैंसा निकालकर जा रहा था ਉਥੇ ਹੀ ਜਦ ਰਕਮ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਘਾਟਾ ਪੈਣ ਅਤੇ ਅਤੇ ਕਦੇ ਉਸ ਨੂੰ ਕਿਡਨੈਪ ਕਰਨ ਦਾ ਬਹਾਨਾ ਲਾਉਣ ਲੱਗਾ। ਬਾਅਦ 'ਚ ਉਸ ਦੀ 83 .50 ਲੱਖ ਰੁਪਏ ਰਕਮ ਨਾ ਮਿਲਣ 'ਤੇ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਜਿਸ 'ਚ ਗੁੱਲੀ 'ਤੇ ਰਕਮ ਦੀ ਹੇਰਾਫੇਰੀ ਅਤੇ ਚੋਰੀ ਕਰਨ ਦਾ ਦੋਸ਼ ਲਾਇਆ। ਪੁਲਿਸ ਦੇ ਐੱਸ. ਪੀ. ਵੱਲੋਂ ਕੀਤੀ ਜਾਂਚ 'ਚ ਗੁੱਲੀ ਨੂੰ ਰਕਮ ਦੀ ਬੇਈਮਾਨੀ ਅਤੇ ਹੇਰਾਫੇਰੀ ਨਾਲ ਕਰਨ ਦਾ ਦੋਸ਼ੀ ਪਾਇਆ ਗਿਆ। ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Top News view more...

Latest News view more...