ਮੁੱਖ ਖਬਰਾਂ

ਪੀਟੀਸੀ ਨੈੱਟਵਰਕ ਦੇ MD ਤੇ ਪ੍ਰੈਜ਼ੀਡੈਂਟ ਰਬਿੰਦਰਾ ਨਾਰਾਇਣ ਜੀ ਦੇ ਮਾਤਾ ਜੀ ਦਾ ਹੋਇਆ ਦੇਹਾਂਤ 

By Shanker Badra -- May 04, 2021 11:38 am -- Updated:May 04, 2021 11:53 am

ਚੰਡੀਗੜ੍ਹ : ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਸ੍ਰੀ ਰਬਿੰਦਰਾ ਨਾਰਾਇਣ ਜੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਹੈ , ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਮਿਥਲੇਸ਼ ਰਾਣੀ ਮਾਥੁਰ (1938-2021) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਇਸ ਖ਼ਬਰ ਤੋਂ ਬਾਅਦ ਪਰਿਵਾਰ ਅਤੇ ਪੂਰੇ ਪੀਟੀਸੀ ਨੈੱਟਵਰਕ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੀਟੀਸੀ ਨੈੱਟਵਰਕ ਦੀ ਸਮੁੱਚੀ ਟੀਮ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ।

ਪੀਟੀਸੀ ਨੈੱਟਵਰਕ ਦੇ MD ਤੇ ਪ੍ਰੈਜ਼ੀਡੈਂਟ ਰਬਿੰਦਰਾ ਨਾਰਾਇਣ ਜੀ ਦੇ ਮਾਤਾ ਜੀ ਦਾ ਹੋਇਆ ਦੇਹਾਂਤ

ਇਸ ਦੌਰਾਨ ਸਤਿਕਾਰਯੋਗ ਮਾਤਾ ਜੀ ਮਿਥਲੇਸ਼ ਰਾਣੀ ਦੇ ਪੁੱਤਰ ਅਤੇ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਸ੍ਰੀ ਰਬਿੰਦਰਾ ਨਾਰਾਇਣ ਜੀ ਨੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਆਪਣੀ ਮਾਂ ਨੂੰ ਗੁਆਉਣਾ ਤੁਹਾਡੀਆਂ ਜੜ੍ਹਾਂ ਤੋਂ ਕੱਟੇ ਜਾਣ ਵਰਗਾ ਹੈ। ਉਨ੍ਹਾਂ ਦੱਸਿਆ ਕਿ ਉਹ ਇੱਕ ਗਾਇਕਾ ਸੀ, ਉਨਾਂ ਨੇ 80 ਦੇ ਦਹਾਕੇ ਦੇ ਅਰੰਭ ਵਿੱਚ ਇੱਕ ਕੱਪੜੇ ਦੀ ਦੁਕਾਨ ਸ਼ੁਰੂ ਕੀਤੀ ਸੀ ਪਰ ਸਭ ਤੋਂ ਵੱਧ ਉਹ ਇੱਕ ਮਾਂ ਹੀ ਸੀ , ਜਿਸ ਨੇ ਮੇਰੇ ਵਰਗੇ ਜੰਮਣ ਵਾਲੇ ਦਮੇ ਦੇ ਬੱਚੇ ਵਿੱਚ ਹਿੰਮਤ ਪੈਦਾ ਕੀਤੀ।

Mithlesh Rani Mathur, Mother of MD & President of PTC Network Rabindra Narayan, passes away ਪੀਟੀਸੀ ਨੈੱਟਵਰਕ ਦੇ MD ਤੇ ਪ੍ਰੈਜ਼ੀਡੈਂਟ ਰਬਿੰਦਰਾ ਨਾਰਾਇਣ ਜੀ ਦੇ ਮਾਤਾ ਜੀ ਦਾ ਹੋਇਆ ਦੇਹਾਂਤ

ਉਨ੍ਹਾਂ ਦੱਸਿਆ ਕਿ ਉਹ ਆਪਣੇ ਸਮੇਂ ਵਿੱਚ ਇੱਕ ਬਹੁਤ ਹੀ ਅਗਾਂਹਵਧੂ ਔਰਤ ਸੀ, ਜਿਸ ਨੇ ਬਹੁਤ ਹੀ ਧਿਆਨ ਰੱਖਿਆ ਕਿ ਮੇਰੇ ਅਤੇ ਮੇਰੇ ਦੋਵੇਂ ਛੋਟੇ ਭਰਾਵਾਂ ਨੂੰ ਕਦੇ ਨੁਕਸਾਨ ਨਾ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਮੇਰੇ ਜਨਮ ਤੋਂ ਬਾਅਦ ਮੇਰੇ ਮਾਤਾ ਜੀ ਨੇ ਸ਼ੂਗਰ ਅਤੇ ਗਠੀਏ ਦੀ ਬਿਮਾਰੀ ਨਾਲ ਕਾਫ਼ੀ ਦੇਰ ਲੜਾਈ ਲੜੀ ਪਰ ਅੱਜ ਸਵੇਰੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਮੰਮੀ, ਅਸੀਂ ਤੁਹਾਨੂੰ ਯਾਦ ਕਰਾਂਗੇ !

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੀਟੀਸੀ ਨੈੱਟਵਰਕ ਦੇ MD ਤੇ ਪ੍ਰੈਜ਼ੀਡੈਂਟ ਰਬਿੰਦਰਾ ਨਾਰਾਇਣ ਜੀ ਮਾਤਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ,ਰਬਿੰਦਰ ਨਾਰਾਇਣ ਜੀ, ਤੁਹਾਡੇ ਸਤਿਕਾਰਯੋਗ ਮਾਤਾ ਜੀ ਦੇ ਦਿਹਾਂਤ ਦਾ ਮੈਂ ਤੁਹਾਡੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ। ਇਹ ਇੱਕ ਅਜਿਹਾ ਘਾਟਾ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ। ਮੈਂ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਤੁਹਾਨੂੰ ਤੇ ਸਮੂਹ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਸਲਾ ਪ੍ਰਦਾਨ ਕਰੇ।

ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਪੀਟੀਸੀ ਨੈੱਟਵਰਕ ਦੇ MD ਤੇ ਪ੍ਰੈਜ਼ੀਡੈਂਟ ਰਬਿੰਦਰਾ ਨਾਰਾਇਣ ਜੀ ਮਾਤਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ,ਰਬਿੰਦਰ ਨਾਰਾਇਣ ਜੀ ਤੁਹਾਡੀ ਸਤਿਕਾਰਯੋਗ ਮਾਤਾ ਜੀ ਦੇ ਦਿਹਾਂਤ ਦੇ ਦੁੱਖ 'ਚ ਮੈਂ ਤੁਹਾਡੇ ਸਮੂਹ ਪਰਿਵਾਰ ਨਾਲ ਸ਼ਰੀਕ ਹਾਂ। ਉਹ ਸੱਚਮੁੱਚ ਇੱਕ ਪ੍ਰਭਾਵਸ਼ਾਲੀ ਔਰਤ ਸਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪਣੀ ਸਾਦਗੀ ਤੇ ਪਿਆਰ ਸਦਕਾ ਤੁਹਾਨੂੰ ਉਹ ਸਦਾ ਦਿਲ ਅਤੇ ਰੂਹ ਦੇ ਨੇੜੇ ਮਹਿਸੂਸ ਹੁੰਦੇ ਰਹਿਣਗੇ।
-PTCNews

  • Share