Sat, Apr 27, 2024
Whatsapp

ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ ਘਿਰੇ ਐਮ ਜੇ ਅਕਬਰ, ਲੱਗੇ ਇਹ ਗੰਭੀਰ ਆਰੋਪ, ਜਾਣੋ ਮਾਮਲਾ

Written by  Joshi -- November 02nd 2018 01:49 PM -- Updated: November 02nd 2018 01:51 PM
ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ ਘਿਰੇ ਐਮ ਜੇ ਅਕਬਰ, ਲੱਗੇ ਇਹ ਗੰਭੀਰ ਆਰੋਪ, ਜਾਣੋ ਮਾਮਲਾ

ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ ਘਿਰੇ ਐਮ ਜੇ ਅਕਬਰ, ਲੱਗੇ ਇਹ ਗੰਭੀਰ ਆਰੋਪ, ਜਾਣੋ ਮਾਮਲਾ

ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ ਘਿਰੇ ਐਮ ਜੇ ਅਕਬਰ, ਲੱਗੇ ਇਹ ਗੰਭੀਰ ਆਰੋਪ, ਜਾਣੋ ਮਾਮਲਾ,ਨਵੀਂ ਦਿੱਲੀ: ਨੈਸ਼ਨਲ ਪਬਲਿਕ ਰੇਡੀਓ ਦੀ ਚੀਫ ਬਿਜ਼ਨਸ ਐਡੀਟਰ ਪੱਲਵੀ ਗੋਗੋਈ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਸਾਂਸਦ ਐਮ ਜੇ ਅਕਬਰ ਉੱਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦੇ ਮੁਤਾਬਕ 23 ਸਾਲ ਪਹਿਲਾਂ ਜਦੋਂ ਉਹ ਏਸ਼ੀਅਨ ਏਜ ਵਿੱਚ ਕੰਮ ਕਰਦੀ ਸੀ ਤਾਂ ਉਸ ਸਮੇਂ ਸੰਪਾਦਕ ਰਹੇ ਐਮ ਜੇ ਅਕਬਰ ਨੇ ਉਨ੍ਹਾਂ ਦਾ ਬਲਾਤਕਾਰ ਕੀਤਾ। ਤੁਹਾਨੂੰ ਦੱਸ ਦੇਈਏ ਕਿ ਤਮਾਮ ਔਰਤਾਂ ਦੇ ਨਾਲ ਯੋਨ ਸ਼ੋਸ਼ਣ ਦੇ ਇਲਜ਼ਾਮ ਸਾਹਮਣੇ ਆਉਣ ਦੇ ਬਾਅਦ ਐਮ.ਜੇ ਅਕਬਰ ਨੂੰ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਹੋਰ ਪੜ੍ਹੋ: ਪ੍ਰੇਮ ਦੀ ਹੋਈ ਸਿਮਰ,ਦੇਖੋ ਖੂਬਸੂਰਤ ਤਸਵੀਰਾਂ ਇਸ ਮੌਕੇ ਪੱਲਵੀ ਨੇ ਦੱਸਿਆ ਹੈ ਕਿ 1994 ਵਿੱਚ ਅਕਬਰ ਨੇ ਕਿਵੇਂ ਉਨ੍ਹਾਂ ਦਾ ਯੋਨ ਸ਼ੋਸ਼ਣ ਕੀਤਾ। ਇਸ ਦੌਰਾਨ ਹੁਣ ਐਮ.ਜੇ ਅਕਬਰ ਪੂਰੀ ਤਰ੍ਹਾਂ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਐਮ.ਜੇ ਅਕਬਰ ਉੱਤੇ ਕਰੀਬ ਇੱਕ ਦਰਜਨ ਮਹਿਲਾ ਪੱਤਰਕਾਰਾ ਨੇ ਯੋਨ ਸੋਸ਼ਣ ਦੇ ਇਲਜ਼ਾਮ ਲਗਾਏ ਹਨ। ਜਿਸ ਦੇ ਬਾਅਦ ਉਹਨਾਂ ਨੂੰ ਮੋਦੀ ਕੈਬੀਨਟ ਤੋਂ ਅਸਤੀਫਾ ਦੇਣਾ ਪਿਆ ਸੀ। ਮੀਟੂ ਕੰਪੈਨ ਦੇ ਤਹਿਤ ਯੋਨ ਸੋਸ਼ਣ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਕੇਂਦਰੀ ਮੰਤਰੀ ਐਮ.ਜੇ ਅਕਬਰ ਨੇ ਆਪਣੀ ਸਫਾਈ ਦੇਣ ਤੋਂ ਬਾਅਦ ਕਾਨੂੰਨੀ ਰਸਤਾ ਅਪਣਾਇਆ ਹੈ। ਉਨ੍ਹਾਂ ਨੇ ਝੂਠੇ ਆਰੋਪਾਂ ਦੀ ਗੱਲ ਕਹਿ ਕੇਸ ਦਰਜ ਕਰਵਾਇਆ ਹੈ। —PTC News


Top News view more...

Latest News view more...