ਵਿਆਹ ਦੇ ਬੰਧਨ ’ਚ ਬੱਝੀ ਆਪ ਵਿਧਾਇਕਾ ਰੁਪਿੰਦਰ ਕੌਰ ਰੂਬੀ ,ਜਾਣੋ ਕਿਸ ਨਾਲ ਹੋਇਆ ਵਿਆਹ

MLA Rupinder kaur ruby Today marriage

ਵਿਆਹ ਦੇ ਬੰਧਨ ’ਚ ਬੱਝੀ ਆਪ ਵਿਧਾਇਕਾ ਰੁਪਿੰਦਰ ਕੌਰ ਰੂਬੀ ,ਜਾਣੋ ਕਿਸ ਨਾਲ ਹੋਇਆ ਵਿਆਹ:ਚੰਡੀਗੜ੍ਹ: ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਅੱਜ ਵਿਆਹ ਬੰਧਨ ਵਿੱਚ ਬੱਝ ਗਈ ਹੈ।ਉਸ ਦਾ ਵਿਆਹ ਬਠਿੰਡਾ ਦੇ ਹੀ ਰਹਿਣ ਵਾਲੇ ਨੌਜਵਾਨ ਸਾਹਿਲ ਪੁਰੀ ਨਾਲ ਹੋਇਆ ਹੈ ਜੋ ਇਸ ਵੇਲੇ ਸਿਹਤ ਵਿਭਾਗ ‘ਚ ਐਜੂਕੇਟਰ ਅਫਸਰ ਵਜੋਂ ਤਾਇਨਾਤ ਹੈ।ਇਸ ਤੋਂ ਪਹਿਲਾਂ ਉਹ ਫਾਸਟਵੇਅ ਤੇ ਦੈਨਿਕ ਭਾਸਕਰ ਵਿੱਚ ਮੀਡੀਆ ਕਰਮੀ ਵਜੋਂ ਕੰਮ ਕਰ ਚੁੱਕਿਆ ਹੈ।

ਦੱਸ ਦੇਈਏ ਕਿ ਬਠਿੰਡਾ ਦੇ ਇੱਕ ਪੈਲੇਸ ਵਿੱਚ ਦੋਵਾਂ ਦੇ ਵਿਆਹ ਦੀਆਂ ਰਸਮਾਂ ਕੀਤੀਆਂ ਗਈਆਂ ਹਨ।ਇਸ ਤੋਂ ਪਹਿਲਾਂ ਸਥਾਨਕ ਗੁਰਦੁਵਾਰਾ ਸਾਹਿਬ ਵਿੱਚ ਰੂਬੀ ਤੇ ਸਾਹਿਲ ਪੁਰੀ ਦੇ ਅਨੰਦ ਕਾਰਜ ਦੀ ਰਸਮ ਕੀਤੀ ਗਈ।

ਇਸ ਮੌਕੇ ਵਿਆਹ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਮਨੀਸ਼ ਸਿਸੋਦੀਆ, ਸੰਜੇ ਸਿੰਘ, ਭਗਵੰਤ ਮਾਨ, ਜਗਦੇਵ ਕਮਾਲੂ, ਬਲਵੀਰ ਸਿੰਘ, ਅਜਾਇਬ ਸਿੰਘ ਭੱਟੀ ਤੇ ਕਈ ਹੋਰ ਲੀਡਰ ਵੀ ਸ਼ਾਮਲ ਹੋਏ ਸਨ।
-PTCNews