Fri, Apr 26, 2024
Whatsapp

ਬਠਿੰਡਾ ਦੀ ਕੇਂਦਰੀ ਜੇਲ੍ਹ 'ਚੋਂ ਬਰਾਮਦ ਹੋਇਆ ਲਾਵਾਰਿਸ ਮੋਬਾਈਲ ਫ਼ੋਨ, ਮਾਮਲਾ ਦਰਜ

Written by  Riya Bawa -- October 15th 2022 09:43 AM -- Updated: October 15th 2022 09:47 AM
ਬਠਿੰਡਾ ਦੀ ਕੇਂਦਰੀ ਜੇਲ੍ਹ 'ਚੋਂ ਬਰਾਮਦ ਹੋਇਆ ਲਾਵਾਰਿਸ ਮੋਬਾਈਲ ਫ਼ੋਨ, ਮਾਮਲਾ ਦਰਜ

ਬਠਿੰਡਾ ਦੀ ਕੇਂਦਰੀ ਜੇਲ੍ਹ 'ਚੋਂ ਬਰਾਮਦ ਹੋਇਆ ਲਾਵਾਰਿਸ ਮੋਬਾਈਲ ਫ਼ੋਨ, ਮਾਮਲਾ ਦਰਜ

ਬਠਿੰਡਾ: ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਏ ਦਿਨ ਦਿਨ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਮਿਲਣ 'ਤੇ ਜੇਲ੍ਹ ਪ੍ਰਸ਼ਾਸਨ 'ਤੇ ਸਵਾਲ ਖੜੇ ਹੋ ਰਹੇ ਹਨ। ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਦੀ ਚੈਕਿੰਗ ਦੌਰਾਨ ਜੇਲ੍ਹ ਵਿੱਚ ਬੰਦ ਹਵਾਲਾਤੀ ਤੋਂ ਮੋਬਾਈਲ ਫ਼ੋਨ ਬਰਾਮਦ ਹੁੰਦੇ ਹਨ। ਅੱਜ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿਥੇ ਕੇਂਦਰੀ ਜੇਲ੍ਹ ਇੱਕ ਵਾਰ ਮੁੜ ਤੋਂ ਸੁਰਖੀਆਂ 'ਚ ਹੈ। ਅੱਜ ਬਠਿੰਡਾ ਜੇਲ੍ਹ ਵਿੱਚੋਂ ਸੈਮਸੰਗ ਦਾ ਲਾਵਾਰਿਸ ਮੋਬਾਈਲ ਫੋਨ ਬਰਾਮਦ ਹੋਇਆ ਹੈ। ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਬਠਿੰਡਾ ਦੇ ਬਿਆਨ ਤੇ ਅਗਿਆਤ ਲੋਕਾਂ ਖਿਲਾਫ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਦੂਜੇ ਮਾਮਲੇ ਮਾਮਲੇ ਵਿੱਚ ਕੇਂਦਰੀ ਜੇਲ੍ਹ ਬਠਿੰਡਾ ਦੇ ਇੱਕ ਬੰਦੀ ਵੱਲੋਂ ਲੋਹੇ ਦੀਆਂ ਪੱਤੀਆਂ ਦੇ ਤਿੰਨ ਟੁਕੜੇ ਰੱਖੇ ਹੋਏ ਸਨ। ਬੰਦੀ ਵੱਲੋਂ ਜੇਲ੍ਹ ਮੁਲਾਜ਼ਮ ਹੈਡ ਕੁਆਟਰ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਧਮਕੀਆਂ ਵਿਚ ਜੱਜ ਸਾਹਿਬ ਸਾਹਮਣੇ ਝੂਠੇ ਬਿਆਨ ਦੇ ਕੇ ਮੁਲਾਜ਼ਮ ਨੂੰ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਇਸ ਬੰਦੀ ਸੁਖਪਾਲ ਸਿੰਘ ਖਿਲਾਫ ਥਾਣਾ ਕੈਂਟ ਵਿਖੇ ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ ਬਠਿੰਡਾ ਦੇ ਬਿਆਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਫ਼ਿਰੋਜ਼ਪੁਰ ਸੈਂਟਰ ਜੇਲ੍ਹ 'ਚ ਬੰਦ 2 ਗੈਂਗਸਟਰ ਅਤੇ ਕੈਦੀ ਕੋਲੋਂ 3 ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਗੈਂਗਸਟਰਾਂ ਦੀਆਂ ਫ਼ੋਨ ਕਾਲਾਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕੀਤੇ ਹਨ। ਗੈਂਗਸਟਰ ਹਲਾਵਤੀ ਪ੍ਰਿੰਸ ਅਤੇ ਕੈਦੀ ਗੈਂਗਸਟਰ ਰਜਨੀਸ਼ ਦੀ ਤਲਾਸ਼ੀ ਦੌਰਾਨ ਫੋਨ ਬਰਾਮਦ ਹੋਏ ਹਨ। ਜੇਲ੍ਹ ਅਧਿਕਾਰੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੀਤਾ ਮਾਮਲਾ ਦਰਜ ਕਰ ਲਿਆ ਹੈ। (ਮੁਨੀਸ਼ ਗਰਗ ਦੀ ਰਿਪੋਰਟ ) -PTC News


Top News view more...

Latest News view more...