ਮੋਗਾ ਸਿਵਲ ਹਸਪਤਾਲ 'ਚ ਮਚੀ ਹਫੜਾ-ਦਫੜੀ, ਅੱਠ ਮਹੀਨੇ ਦਾ ਬੱਚਾ ਚੁੱਕ ਨੌਜਵਾਨ ਫ਼ਰਾਰ
ਮੋਗਾ: ਮੋਗਾ ਸਿਵਲ ਹਸਪਤਾਲ ਆਏ ਦਿਨ ਸੁਰਖੀਆਂ ਵਿੱਚ ਰਹਿੰਦਾ ਹੈ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਅੱਜ ਸਾਹਮਣੇ ਆਇਆ ਹੈ ਜਿਸ ਵਿਚ ਮੋਗਾ ਦੇ ਸਿਵਲ ਹਸਪਤਾਲ ਵਿਚ ਨਸਬੰਦੀ ਕਰਵਾਉਣ ਆਈ ਇਕ ਔਰਤ ਦਾ ਅੱਠ ਮਹੀਨੇ ਦਾ ਬੱਚਾ ਕੋਈ ਚੋਰੀ ਕਰਕੇ ਲੈ ਗਿਆ। ਬੱਚੇ ਦੀ ਗੁੰਮਸ਼ੁਦਗੀ ਤੋਂ ਬਾਅਦ ਮਾਂ ਬਾਪ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪੁਲਸ ਵਲੋਂ ਵੀ ਸੀਸੀਟੀਵੀ ਖੰਗਾਲ ਕੇ ਜਲਦ ਸੁਰੱਖਿਅਤ ਬੱਚੇ ਨੂੰ ਮਾਂ ਬਾਪ ਹਵਾਲੇ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਗੁੰਮਸ਼ੁਦਾ ਬੱਚੇ ਦੀ ਦਾਦੀ ਪਰਮਜੀਤ ਕੌਰ ਨੇ ਦੱਸਿਆ ਕਿ ਅੱਜ ਉਹ ਆਪਣੇ ਬੇਟੇ ਅਤੇ ਨੂੰਹ ਦੇ ਨਾਲ ਆਪਣੀ ਨੂੰਹ ਦੀ ਨਸਬੰਦੀ ਮੋਗਾ ਦੇ ਸਿਵਲ ਹਸਪਤਾਲ ਵਿੱਚ ਕਰਾਉਣ ਆਈ ਸੀ।
ਦੁਪਹਿਰ ਵੇਲੇ ਉਹ ਆਪਣੇ ਪੋਤੇ ਨੂੰ ਗੋਦੀ ਵਿਚ ਖੜ੍ਹਾ ਰਹੀ ਸੀ ਤਾਂ ਇਕ ਨੌਜਵਾਨ ਜੋ ਸਵੇਰ ਤੋਂ ਹੀ ਮੇਰੇ ਬੇਟੇ ਨਾਲ ਘੁੰਮ ਫਿਰ ਰਿਹਾ ਸੀ ਅਤੇ ਆਪਣੇ ਆਪ ਨੂੰ ਮੋਗਾ ਦੇ ਪਿੰਡ ਚੜਿੱਕ ਦਾ ਦੱਸ ਰਿਹਾ ਸੀ ਮੇਰੇ ਕੋਲ ਆਇਆ ਅਤੇ ਮੈਨੂੰ ਕਹਿਣ ਲੱਗਿਆ ਕਿ ਲਿਆਓ ਬੀਬੀ ਜੀ ਮੈਂ ਇਸ ਬੱਚੇ ਨੂੰ ਖਿਡੌਣਾ ਹਾਂ ਖੜ੍ਹਾਉਂਦੇ ਖੜ੍ਹਾਉਂਦੇ ਉਹ ਮੇਰੇ ਪੋਤੇ ਨੂੰ ਪਤਾ ਨਹੀਂ ਕਿੱਧਰ ਲੈ ਗਿਆ ਅਤੇ ਵਾਪਸ ਨਹੀਂ ਆਇਆ।
ਉਥੇ ਹੀ ਥਾਣਾ ਸਿਟੀ ਸਾਊਥ ਤੋਂ ਜਾਂਚ ਕਰਨ ਲਈ ਪਹੁੰਚੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਪੁਲਿਸ ਨੂੰ ਇਤਲਾਹ ਮਿਲੀ ਸੀ ਕਿਸ ਤਰ੍ਹਾਂ ਇਕੱਠ ਮਹੀਨਿਆਂ ਦਾ ਬੱਚਾ ਕੋਈ ਹਸਪਤਾਲ ਵਿਚੋਂ ਚੋਰੀ ਕਰਕੇ ਲੈ ਗਿਆ ਹੈ ਜਿਸ ਦੀ ਪੁਲੀਸ ਜਾਂਚ ਕਰ ਰਹੀ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਸੀਸੀਟੀਵੀ ਖੰਗਾਲ ਰਹੀ ਹੈ ਅਤੇ ਜਲਦ ਬੱਚੇ ਨੂੰ ਸੁਰੱਖਿਅਤ ਉਨ੍ਹਾਂ ਦੇ ਮਾਤਾ ਪਿਤਾ ਕੋਲ ਪੁਲੀਸ ਸੌਂਪੇਗੀ।
-PTC News