ਮੋਗਾ - ਲੁਧਿਆਣਾ ਜੀ.ਟੀ ਰੋਡ 'ਤੇ ਵਾਪਰਿਆ ਸੜਕ ਹਾਦਸਾ , ਪਿਉ ਦੀ ਮੌਤ, ਪੁੱਤਰ ਜ਼ਖਮੀ

By Shanker Badra - April 01, 2019 3:04 pm

ਮੋਗਾ - ਲੁਧਿਆਣਾ ਜੀ.ਟੀ ਰੋਡ 'ਤੇ ਵਾਪਰਿਆ ਸੜਕ ਹਾਦਸਾ , ਪਿਉ ਦੀ ਮੌਤ, ਪੁੱਤਰ ਜ਼ਖਮੀ:ਮੋਗਾ : ਮੋਗਾ - ਲੁਧਿਆਣਾ ਜੀ.ਟੀ ਰੋਡ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਜਦਕਿ ਉਸਦਾ ਪੁੱਤਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਜਰਨੈਲ ਸਿੰਘ ਵਾਸੀ ਬੁੱਘੀਪੁਰਾ ਅਤੇ ਜ਼ਖਮੀ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ।

Moga - Ludhiana GT road Accident , Father death,son injured ਮੋਗਾ - ਲੁਧਿਆਣਾ ਜੀ.ਟੀ ਰੋਡ 'ਤੇ ਵਾਪਰਿਆ ਸੜਕ ਹਾਦਸਾ , ਪਿਉ ਦੀ ਮੌਤ, ਪੁੱਤਰ ਜ਼ਖਮੀ

ਜਾਣਕਾਰੀ ਅਨੁਸਾਰ ਮ੍ਰਿਤਕ ਜਰਨੈਲ ਸਿੰਘ ਆਪਣੇ ਪੁੱਤਰ ਗਗਨਦੀਪ ਸਿੰਘ ਨਾਲ ਐਕਟਿਵਾ 'ਤੇ ਗੁਰਦੁਆਰਾ ਸ੍ਰੀ ਨਾਨਕਸਰ ਵਿਚ ਮੱਥਾ ਟੇਕਣ ਲਈ ਜਾ ਰਿਹਾ ਸੀ।ਜਦੋਂ ਉਹ ਕੋਕਰੀ ਕਲਾਂ ਨੂੰ ਜਾਣ ਵਾਲੇ ਮੋੜ ਕੋਲ ਪਹੁੰਚੇ ਤਾਂ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

Moga - Ludhiana GT road Accident , Father death,son injured ਮੋਗਾ - ਲੁਧਿਆਣਾ ਜੀ.ਟੀ ਰੋਡ 'ਤੇ ਵਾਪਰਿਆ ਸੜਕ ਹਾਦਸਾ , ਪਿਉ ਦੀ ਮੌਤ, ਪੁੱਤਰ ਜ਼ਖਮੀ

ਇਸ ਦੌਰਾਨ ਜਰਨੈਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਬੇਟਾ ਗਗਨਦੀਪ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ ਹੈ ,ਜਿਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫਰ ਕਰ ਦਿੱਤਾ।

Moga - Ludhiana GT road Accident , Father death,son injured ਮੋਗਾ - ਲੁਧਿਆਣਾ ਜੀ.ਟੀ ਰੋਡ 'ਤੇ ਵਾਪਰਿਆ ਸੜਕ ਹਾਦਸਾ , ਪਿਉ ਦੀ ਮੌਤ, ਪੁੱਤਰ ਜ਼ਖਮੀ

ਇਸ ਹਾਦਸੇ ਦਾ ਪਤਾ ਲੱਗਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਪੁੱਛਗਿੱਛ ਪੜਤਾਲ ਕੀਤੀ ਜਾ ਰਹੀ ਹੈ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਾਰ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ ,ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।
-PTCNews

adv-img
adv-img