ਪੰਜਾਬ ਦੇ ਇਸ ਖਿਡਾਰੀ ਦੀ ਭਾਰਤੀ ਬਾਸਕਟਬਾਲ ਟੀਮ ‘ਚ ਹੋਈ ਚੋਣ, ਵਧਾਇਆ ਪੰਜਾਬੀਆਂ ਦਾ ਮਾਣ

ਪੰਜਾਬ ਦੇ ਇਸ ਖਿਡਾਰੀ ਦੀ ਭਾਰਤੀ ਬਾਸਕਟਬਾਲ ਟੀਮ ‘ਚ ਹੋਈ ਚੋਣ, ਵਧਾਇਆ ਪੰਜਾਬੀਆਂ ਦਾ ਮਾਣ,ਮੋਗਾ: ਅਗਲੇ ਮਹੀਨੇ 3 ਤੋਂ 7 ਜੁਲਾਈ ਤੱਕ ਬੰਗਲਾਦੇਸ਼ ਅਤੇ ਉਸ ਦੇ ਬਾਅਦ ਚੀਨ ‘ਚ ਹੋਣ ਵਾਲੇ ਬਾਸਕਟਬਾਲ ਮੈਚ ਲਈ ਭਾਰਤੀ ਬਾਸਕਟਬਾਲ ਟੀਮ ‘ਚ ਚੋਣ ਕੀਤੀ ਗਈ ਹੈ। ਜਿਸ ‘ਚ ਮੋਗਾ ਦੇ ਖਿਡਾਰੀ ਏਕਨੂਰ ਜੌਹਲ ਜਗ੍ਹਾ ਮਿਲੀ ਹੈ। ਜਿਸ ਤੋਂ ਬਾਅਦ ਏਕਨੂਰ ਦੇ ਰਿਸ਼ਤੇਦਾਰਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ।

ਭਾਰਤੀ ਟੀਮ ‘ਚ ਚੋਣ ਹੋਣ ਦੀ ਖਬਰ ਸੁਣ ਕੇ ਖੁਸ਼ੀ ਨਾਲ ਝੂਮਦੇ ਹੋਏ ਏਕਨੂਰ ਦਾ ਕਹਿਣਾ ਹੈ ਕਿ ਬਾਸਕਟਬਾਲ ਖਿਡਾਰੀ ਦੇ ਰੂਪ ‘ਚ ਉਹ ਦੇਸ਼ ਦਾ ਨਾਂ ਦੁਨੀਆ ‘ਚ ਰੋਸ਼ਨ ਕਰਨਾ ਚਾਹੁੰਦੇ ਹਨ। ਦੱਸ ਦੇਈਏ ਕਿ +2 ਦੇ ਵਿਦਿਆਰਥੀ ਏਕਨੂਰ ਨੇ ਸਾਲ 2012 ‘ਚ ਬਾਸਕਟਬਾਲ ਖੇਡਣਾ ਸ਼ੁਰੂ ਕੀਤਾ ਸੀ।

ਹੋਰ ਪੜ੍ਹੋ: Voice of Punjab Season 9 Grand Finale: ਸ਼ੁਰੂ ਹੋ ਚੁੱਕਿਆ ਹੈ ਗਾਇਕੀ ਦਾ ਮਹਾਂ ਮੁਕਾਬਲਾ, ਲਾਈਵ ਦੇਖੋ ਸਿਰਫ ਪੀਟੀਸੀ ਪੰਜਾਬੀ ‘ਤੇ

ਨੈਸ਼ਨਲ ਪੱਧਰ ‘ਤੇ ਧਿਆਨ ਆਪਣੇ ਵੱਲ ਖਿਚਿਆ ਸੀ। ਸਾਲ 2018 ‘ਚ ਏਕਨੂਰ ਨੇ ਖੇਲੋ ਇੰਡੀਆ ‘ਚ ਨੈਸ਼ਨਲ ਚੈਂਪੀਅਨਸ਼ਿਪ ‘ਚ ਪੰਜਾਬ ਦੀ ਟੀਮ ਦੀ ਕਪਤਾਨੀ ਕੀਤੀ ਸੀ, ਉਸ ਸਮੇਂ ਪੰਜਾਬ ਨੈਸ਼ਨਲ ਪੱਧਰ ‘ਤੇ ਉਪ ਵਿਜੇਤਾ ਰਹੀ ਸੀ।2019 ‘ਚ ਪੰਜਾਬ ਦੀ ਟੀਮ ਨੇ ਏਕਨੂਰ ਦੇ ਸ਼ਾਨਦਾਰ ਖੇਡ ਕੌਸ਼ਲ ‘ਚ ਸਭ ਤੋਂ ਵਧ ਅੰਕ ਹਾਸਲ ਕਰਕੇ ਪੰਜਾਬ ਦੀ ਚੀਮ ਨੈਸ਼ਨਲ ਚੈਂਪੀਅਨ ਬਣੀ ਸੀ।

-PTC News