ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਸ਼ਰਾਬ ਦਾ ਭਰਿਆ ਟਰੱਕ ਕੀਤਾ ਬਰਾਮਦ

moga

ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਸ਼ਰਾਬ ਦਾ ਭਰਿਆ ਟਰੱਕ ਕੀਤਾ ਬਰਾਮਦ,ਮੋਗਾ: ਅੱਜ ਮੋਗਾ ਦੇ ਅਧੀਨ ਪੈਂਦੇ ਹਲਕਾ ਨਿਹਾਲ ਸਿੰਘ ਵਾਲਾ ‘ਚ ਪੰਜਾਬ ਪੁਲਿਸ ਵਲੋਂ ਹਰਿਆਣੇ ਤੋਂ ਲਿਆਂਦੀ ਜਾ ਰਹੀ ਸ਼ਰਾਬ ਦਾ ਭਰਿਆ ਟਰੱਕ ਫੜ੍ਹਿਆ ਹੈ। ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਟਰੱਕ ਵਿੱਚੋ 1150 ਸ਼ਰਾਬ ਦੀਆ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ।

mogaਇਸ ਦੇ ਨਾਲ ਹੀ ਪੁਲਿਸ ਦੇ ਹੱਥ 3 ਹੋਰ ਗੱਡੀਆਂ ਵੀ ਲੱਗੀਆਂ ਹਨ। ਸੂਤਰਾਂ ਅਨੁਸਾਰ ਸ਼ਰਾਬ ਲਿਆਉਣ ਵਾਲੇ ਆਰੋਪੀ ਭੱਜਣ ‘ਚ ਕਾਮਯਾਬ ਰਹੇ, ਪਰ ਪੁਲਸ ਨੇ 2 ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਲਿਆ ਹੈ।

mogaਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਜਲਦੀ ਹੀ ਨਜਿੱਠਿਆ ਜਾਵੇਗਾ, ਪੁਲਿਸ ਜਾਂਚ ‘ਚ ਲੱਗੀ ਹੋਈ ਹੈ, ਜਲਦੀ ਹੀ ਭੱਜੇ ਹੋਏ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

—PTC News