ਹੁਣ ਧੀਆਂ ਨਹੀਂ ਵੰਡਾਉਂਦੀਆਂ ਦੁੱਖ ,ਕਰਤੂਤ ਸੁਣ ਕੇ ਉੱਡ ਜਾਣਗੇ ਹੋਸ਼

By Shanker Badra - November 25, 2018 5:11 pm

ਹੁਣ ਧੀਆਂ ਨਹੀਂ ਵੰਡਾਉਂਦੀਆਂ ਦੁੱਖ ,ਕਰਤੂਤ ਸੁਣ ਕੇ ਉੱਡ ਜਾਣਗੇ ਹੋਸ਼:ਮੋਗਾ : ਸਮਾਜ ਵਿੱਚ ਅਕਸਰ ਹੀ ਕਿਹਾ ਜਾਂਦਾ ਹੈ ਕਿ ਪੁੱਤ ਵੰਡਾਉਣ ਜ਼ਮੀਨਾਂ ਅਤੇ ਧੀਆਂ ਦੁੱਖ ਵੰਡਾਉਂਦੀਆਂ ਹਨ ਪਰ ਮੋਗਾ 'ਚ ਇਸ ਦੇ ਬਿਲਕੁੱਲ ਉਲਟ ਮਾਮਲਾ ਸਾਹਮਣੇ ਆਇਆ ਹੈ।ਇਥੇ ਦੋ ਧੀਆਂ ਨੇ ਆਪਣੇ ਬਜ਼ੁਰਗ ਮਾਂ-ਪਿਓ ਨਾਲ ਧੋਖਾ ਕਰਕੇ 68 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ।ਇਸ ਸਬੰਧੀ ਮਾਂ ਨੇ ਆਪਣੀਆਂ ਦੋਵੇਂ ਧੀਆਂ ਸਮੇਤ ਦੋਵੇਂ ਜਵਾਈਆਂ ਵਿਰੁੱਧ ਵੀ ਧੋਖਾਧੜੀ ਦਾ ਕੇਸ ਸਿਟੀ ਥਾਣੇ 'ਚ ਦਰਜ ਕਰਵਾਇਆ ਹੈ।ਉਨ੍ਹਾਂ ਦੀ ਮਾਂ ਨੇ ਆਪਣੀਆਂ ਦੋਵੇਂ ਭੈਣਾਂ `ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਧੋਖੇ ਨਾਲ ਮਕਾਨ ਵੇਚ ਕੇ ਲੱਖਾਂ ਰੁਪਏ ਹੜੱਪ ਲਏ ਹਨ ਜਦਕਿ ਦੋਵੇਂ ਭੈਣਾਂ ਦਾ ਭਰਾ ਮੰਦਬੁੱਧੀ ਹੈ।

ਜਾਣਕਾਰੀ ਅਨੁਸਾਰ ਦੋਵੇਂ ਧੀਆਂ ਨੇ ਮੋਗਾ ਦੇ ਮੁੱਖ ਬਾਜ਼ਾਰ 'ਚ ਸਥਿਤ ਚਾਰ ਮਰਲੇ ਦਾ ਮਕਾਨ ਧੋਖੇ ਨਾਲ ਹਸਤਾਖ਼ਰ ਕਰਵਾ ਕੇ ਵੇਚ ਦਿੱਤਾ ਸੀ।ਇਸ ਤੋਂ ਬਾਅਦ ਖ਼ਰੀਦਦਾਰ ਨੇ ਘਰ ਢਾਹੁਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਮਾਂ ਨੂੰ ਆਪਣੇ ਮੰਦਬੁੱਧੀ ਪੁੱਤਰ ਸਣੇ ਘਰੋਂ ਬਾਹਰ ਕੱਢ ਦਿੱਤਾ ਗਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰੀਤਮ ਕੌਰ ਪਤਨੀ ਬਲਦੇਵ ਸਿੰਘ ਦੀ ਸ਼ਿਕਾਇਤ 'ਤੇ ਉਸ ਦੀਆਂ ਆਪਣੀ ਧੀ ਅਮਰਜੀਤ ਕੌਰ, ਜਵਾਈ ਕੁਲਵਿੰਦਰ ਸਿੰਘ ਅਤੇ ਪਰਮਜੀਤ ਕੌਰ, ਜਵਾਈ ਬਲਦੇਵ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
-PTCNews

adv-img
adv-img